ਔਰਤਾਂ ਦਾ ਸਨਮਾਨ, ਅਹਿਸਾਨ ਨਹੀਂ ਬਲਿਕ ਸਮਾਜ ਦਾ ਮੁਢਲਾ ਫਰਜ਼ : ਸੈਸ਼ਨ ਜੱਜ

BTTNEWS
0

 ਮਾਨਵਤਾ ਫਾਊਡੇਸ਼ਨ ਦੇ ਸਹਿਯੋਗ ਨਾਲ ਜ਼ਰੂਰਤਮੰਦਾ ਨੂੰ ਸਿਲਾਈ ਮਸ਼ੀਨਾਂ ਵੰਡੀਆਂ, ਮੈਡੀਕਲ ਕੈਂਪ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 8 ਅਗਸਤ (BTTNEWS)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੇਂਡੂ ਖੇਤਰਾਂ ਵਿੱਚ ਸ਼ੁਰੂ ਕੀਤੇ ਵਿਸ਼ੇਸ ਕਾਨੂੰਨੀ ਜਾਗਰੁਕਤਾ ਅਤੇ ਲਾਭਪਾਤਰੀ ਯੋਜਨਾਵਾਂ ਦੀ ਜਾਣਕਾਰੀ  ਦੇ ਉਪਰਾਲੇ  ਰਾਂਹੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਮੁਹਿੰਮ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਰਹੂੜਿਆਂਵਾਲੀ ਵਿਖੇ ਮਾਨਵਤਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਔਰਤਾਂ ਲਈ ਵਿਸ਼ੇਸ ਜਾਗਰੁਕਤਾ ਅਤੇ ਮੈਡੀਕਲ ਕੈਂਪ  ਦਾ ਆਯਜ਼ੋਨ ਕੀਤਾ ਗਿਆ।

ਔਰਤਾਂ ਦਾ ਸਨਮਾਨ, ਅਹਿਸਾਨ ਨਹੀਂ ਬਲਿਕ ਸਮਾਜ ਦਾ ਮੁਢਲਾ ਫਰਜ਼ : ਸੈਸ਼ਨ ਜੱਜ

ਇਸ ਮੌਕੇ ਫਾਊੱਡੇਸ਼ਨ ਵੱਲੋਂ ਚਲਾਏ ਜਾ ਰਹੇ ਸਲਾਈ ਕਢਾਈ ਸੈਂਟਰ ਦੀਆਂ 25 ਵਿਦਿਆਰਥਣਾਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਗਰਗਰਿਤੂ ਗਰਗ, ਹਰਪ੍ਰੀਤ ਕੌਰ ਸਿਵਲ ਜੱਜ ਸੀਨੀਅਰ ਡਵੀਜਨਡਾ. ਨਰੇਸ਼ ਪਰੂਥੀ  ਵੱਲੋਂ ਸਿਲਾਈ ਮਸ਼ੀਨਾਂ ਅਤੇ ਕੋਰਸ ਸਰਟੀਫਿਕੇਟ ਵੰਡੇ ਗਏ।

ਮਾਨਵਤਾ ਫਾਉੂਡੇਸ਼ਨ ਦੇ ਪ੍ਰਧਾਨ ਡਾ ਨਰੇਸ਼ ਪਰੂਥੀ ਅਤੇ ਉਹਨਾਂ ਦੀ ਟੀਮ ਵੱਲੋਂ ਸੋਸਵਾ ਚੰਡੀਗੜ੍ਹ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੈਂਟਰ ਦੀਆਂ ਵਿਦਿਆਰਥਣਾਂ ਵੱਲੋਂ ਬਣਾਏ ਕੱਪੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਨੇ ਕਿਹਾ ਕਿ ਔਰਤਾਂ ਦਾ ਨਿਰਾਦਰ ਕਰਨ ਵਾਲਾ ਸਮਾਜ ਕਦੇ ਵੀ ਤਰੱਕੀ ਨਹੀ ਕਰ ਸਕਦਾਔਰਤਾਂ ਦਾ ਸਨਮਾਨ ਕਰਨਾ ਉਹਨਾਂ ਤੇ ਅਹਿਸਾਨ ਨਹੀ ਬਲਿਕ ਸਮਾਜ ਦਾ ਮੁਢਲਾ ਫਰਜ਼  ਹੈਅੱਜ ਔਰਤਾਂ ਹਰ ਖੇਤਰ ਆਪਣੀ ਹੋਂਦ ਦਰਜ ਕਰਵਾ ਰਹੀਆਂ ਹਨਜੋ ਕਿਸੇ ਕਾਰਨ ਪਿੱਛੇ ਹਨ ਤਾਂ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਉਹਨਾਂ ਨੂੰ ਸਮਾਜ ਦੀ ਮੁਢਲੀ ਕਤਾਰ ਵਿੱਚ ਸ਼ਾਮਿਲ ਹੋਣ ਵਿੱਚ ਮਦਦ ਕਰੀਏ, ਉਹਨਾਂ ਮਾਨਵਤਾ ਫਾਊਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਿਲਾਈ ਕੋਰਸ ਕਰ ਚੁੱਕੀਆਂ ਲੜਕੀਆਂ ਨੂੰ ਵਧਾਈ ਦਿੱਤੀ ਅਤੇ ਹਾਜ਼ਰ ਅੋਰਤਾਂ ਨੂੰ ਅਪੀਲ ਕੀਤੀ ਕਿ ੳਹ ਆਪ ਅਤੇ ਆਪਣੇ ਬੱਚਿਆਂ ਵਿੱਚ ਹੱਥੀ ਹੁਨਰ ਪੈਦਾ ਕਰਨ ਤਾਂ ਜ਼ੋ ਉਹ ਆਪਣੀ ਜੀਵਨ ਨੂੰ ਆਪਣੇ ਦਮ ਤੇ ਚੰਗੇ ਤਰੀਕੇ ਨਾਲ ਗੁਜਾਰ ਸਕਣ ਦੇ ਕਾਬਲ ਹੋਣ।

 ਇਸ ਮੌਕੇ ਵਿਸ਼ੇਸ ਤੌਰ ’ਤੇ ਔਰਤਾਂ ਲਈ ਆਯੋਜਿਤ ਕੀਤੇ ਮੈਡੀਕਲ ਕੈਂਪ ਦਾ ਉਦਘਾਟਨ ਰਿਤੂ ਗਰਗ ਧਰਮਪਤਨੀ ਰਾਜ ਕੁਮਾਰ ਗਰਗ ਵੱਲੋਂ ਕੀਤਾ ਗਿਆਇਸ ਮੋਕੇ ਉਹਨਾਂ ਔਰਤਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਔਰਤ ਪਰਿਵਾਰ ਦਾ ਧੁਰਾ ਹੈ ਤੰਦਰੁਸਤ ਔਰਤ ਬੇਹਤਰ ਢੰਗ ਨਾਲ ਆਪਣੇ ਪਰਿਵਾਰ ਨੂੰ ਸੰਭਾਲ ਸਕਦੀ ਹੈ।

ਹਰਪ੍ਰੀਤ ਕੌਰ ਸਿਵਲ ਜੱਜ ਵੱਲੋਂ ਹਾਜਰੀਨ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ ਮੁਆਵਜਾ ਸਕੀਮਾਂ ਅਤੇ ਨਾਲਸਾ ਦੀਆਂ ਹੋਰ ਲਾਭਪਾਤਰੀ  ਯੋਜਨਾਵਾਂ ਤੋਂ ਜਾਣੂੰ ਕਰਵਾਉਣ ਦੇ ਨਾਲ ਕੁਇਟ ਇੰਡੀਆ ਮੂਵਮੈਂਟ’ ਦਿਵਸ ਦੇ ਸਮਾਗਮਾਂ ਦੀ  ਸ਼ੁਰੂਆਤ  ਕੀਤੀ ,ਜਿਸ ਤਹਿਤ ਸਕੂਲ ਮੁਖੀ ਹਰਮੀਤ ਸਿੰਘ ਵੱਲੋਂ ਮੂਵਮੈਂਟ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ

ਇਸ ਮੌਕੇ ਸੈਸ਼ਨ ਜੱਜਰਿਤੂ ਗਰਗ ਅਤੇ ਹਰਪ੍ਰੀਤ ਕੌਰ ਵੱਲੋਂ ਸਕੂਲ ਵਿੱਚ ਪੌਦੇ ਲਗਾ ਕੇ  ਸਕੂਲ ਵੱਲੋਂ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ  ਦੀ ਰਸਮੀ ਸ਼ੁਰੂਆਤ ਵੀ ਕੀਤੀ ਜਿਸ ਉਪਰੰਤ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਅਧਾਰਿਤ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾਉੱਪ ਜਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ, ਸਮਾਜ ਸੇਵੀ ਜੱਸਲ ਸਿੰਘ ਰਹੂੜਿਆਂਵਾਲੀ, ਐਸ.ਐਮ.ਓ. ਕੁਲਤਾਰ ਸਿੰਘ ਨੇ ਵੀ ਵੱਖ-ਵੱਖ ਨੁਕਤਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰ, ਡਾਕਟਰਸਿਹਤ ਵਿਭਾਗ ਦੀਆਂ ਟੀਮਾਂਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Post a Comment

0Comments

Post a Comment (0)