ਸੰਕਲਪ ਸੁਸਾਇਟੀ ਨੇ ਕਰਵਾਇਆ ਤੀਆਂ ਤੀਜ ਦੀਆਂ ਪ੍ਰੋਗਰਾਮ

bttnews
0

ਪ੍ਰੋਗਰਾਮ ਮੌਕੇ ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਖੇਡਿਆ ਜਾਗਰੂਕਤਾ ਨਾਟਕ


ਸ੍ਰੀ ਮੁਕਤਸਰ ਸਾਹਿਬ ;
ਸਮਾਜ ਸੇਵੀ ਸੰਸਥਾ "ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ "ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ" ਦੇ ਸਹਿਯੋਗ ਨਾਲ "ਤੀਆਂ ਤੀਜ ਦੀਆਂ" ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਮੈਡਮ ਮਾਧਵੀ ਕਟਾਰੀਆ ਦੀ ਯੋਗ ਅਗਵਾਈ ਤੇ ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਪਿੰਡਾਂ ਦੀਆਂ ਕਰੀਬ  350 ਔਰਤਾਂ ਤੇ ਲੜਕੀਆਂ ਨੇ ਭਾਗ ਲਿਆ । ਪ੍ਰੋਗਰਾਮ ਮੌਕੇ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪੰਕਜ ਕੁਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੰਦੀਪ ਕਟਾਰੀਆ ਪ੍ਰਿੰਸੀਪਲ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਤੇ ਮੱਲਣ ਇਮੀਗ੍ਰੇਸ਼ਨ ਐਂਡ ਵੀਜ਼ਾ ਸਰਵਿਸਿਜ਼ ਦੇ ਸੰਚਾਲਕ ਜਸ਼ਨ ਬੇਦੀ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਸੰਸਥਾ ਦੀਆਂ ਕਾਰਗਜ਼ਾਰੀਆਂ ਤੇ ਤਸੱਲੀ ਪ੍ਰਗਟਾਈ ਤੇ ਇਸ ਉੱਦਮ ਬਦਲੇ ਮੁਬਾਰਕਬਾਦ ਦਿੱਤੀ। ਉਹਨਾਂ ਨੇ ਸੂਬਾ ਸਰਕਾਰ ਦੁਆਰਾ ਔਰਤਾਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਤੋਂ ਜਾਣੂ ਵੀ ਕਰਵਾਇਆ।ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਸੰਦੀਪ ਕਟਾਰੀਆ ਨੇ ਆਖਿਆ ਕਿ ਸੰਕਲਪ ਸੁਸਾਇਟੀ ਜਿੱਥੇ ਸਿਹਤ, ਸਿੱਖਿਆ, ਵਾਤਾਵਰਨ ਤੇ ਸੜਕ ਸੁਰੱਖਿਆ ਆਦਿ ਅਲੱਗ ਅਲੱਗ ਵਿਸ਼ਿਆਂ ਤੇ ਕੰਮ ਕਰਦੀ ਆ ਰਹੀ ਹੈ ਉੱਥੇ ਸੱਭਿਆਚਾਰ ਨੂੰ ਲੈ ਕੇ ਕੀਤੇ ਇਸ ਉਪਰਾਲੇ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੋਵੇਗੀ। ਸੰਸਥਾ ਦੁਆਰਾ ਸਸਤੀਆਂ ਸਰਕਾਰੀ ਸਿਹਤ ਸਹੂਲਤਾਂ ਦਰਸਾਉਂਦੀ ਪ੍ਰਚਾਰ ਸਮੱਗਰੀ ਕ੍ਰਸਨਾਂ ਡਿੱਗਨਾਸਟਿਕ ਦੁਆਰਾ ਲਖਬੀਰ ਸਿੰਘ ਤੇ ਸਟਾਫ ਦੁਆਰਾ ਵੰਡੀ ਗਈ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਬੜੇ ਘੱਟ ਰੇਟਾਂ ਤੇ ਸੀ.ਟੀ ਸਕੈਨ ਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਐਮ.ਆਰ ਆਈ ਦੀ ਸਹੂਲਤ ਚੱਲ ਰਹੀ ਹੈ।
ਪ੍ਰੋਗਰਾਮ ਮੌਕੇ ਲੜਕੀਆਂ ਨੇ ਵੰਨ ਸੁਵੰਨੀਆਂ ਪੇਸ਼ਕਾਰੀਆਂ ਕਰਕੇ ਪ੍ਰੋਗਰਾਮ ਨੂੰ ਚਾਰ ਚੰਦ ਲਾਏ। ਵਿਸ਼ੇਸ਼ ਤੌਰ ਤੇ ਪੁੱਜੇ ਮਾਤਾ ਗੁਰਦੇਵ ਕੌਰ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਤੀਆਂ ਤੀਜ ਦੀਆਂ ਪ੍ਰੋਗਰਾਮ ਮੌਕੇ ਕੀਤੇ ਸੁਚੱਜੇ ਪ੍ਰਬੰਧਾਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਦੀ ਉਮੀਦ ਜਤਾਈ। ਇਸ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬਧ ਕਰਨ ਦੇ ਮਕਸਦ ਨਾਲ ਨਾਟਕ ਵੀ ਖੇਡਿਆ ਗਿਆ। ਸੁਖਰਾਜ ਸਿੰਘ ਪ੍ਰੈਸ ਸਕੱਤਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਮੱਲਣ ਇਮੀਗ੍ਰੇਸ਼ਨ ਐਂਡ ਵੀਜ਼ਾ ਸਰਵਿਸਿਜ਼ , ਨੌਜਵਾਨ ਸਮਾਜ ਸੇਵਿਕਾ ਅਰਦਾਸ ਕੌਰ ਉਦੇਕਰਨ , ਮਨਪ੍ਰੀਤ ਸਿੰਘ ਭਾਰੀ,ਰਮਨਦੀਪ ਕੌਰ , ਆਸ਼ਾ ਰਾਣੀ ਮਨਪ੍ਰੀਤ ਸਿੰਘ ਸੰਗੁਧੋਣ, ਗੁਰਪ੍ਰੀਤ ਸਿੰਘ ਸੰਧੂ, ਰਾਜਵੀਰ ਕੌਰ,ਗੁਰਪ੍ਰੀਤ ਕੌਰ ਕੋਟਕਪੂਰਾ ਡਾ. ਜਗਦੀਪ ਕੌਰ ਤੇ ਭਵਕੀਰਤ ਸਿੰਘ ਸੰਧੂ ਦਾ ਪੂਰਾ ਸਹਿਯੋਗ ਰਿਹਾ।

Post a Comment

0Comments

Post a Comment (0)