ਸ੍ਰੀ ਮੁਕਤਸਰ ਸਾਹਿਬ 28 ਅਗਸਤ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)” ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਤਾਕੀਦ ਕੀਤੀ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਮਿਸ਼ਨ ਇੰਦਰ ਧਨੁਸ਼ ਦਾ ਮੁੱਖ ਮਕਸਦ ਉਹਨਾ ਬੱਚਿਆਂ ਦਾ ਟੀਕਾਕਰਨ ਕਰਨਾ ਹੈ ਜਿੰਨਾ ਦੇ ਅਜੇ ਤੱਕ ਟੀਕੇ ਨਹੀਂ ਲੱਗੇ। ਸਰਕਾਰ ਇਸ ਗੱਲ ਤੋਂ ਚਿੰਤਾਜਨਕ ਸਥਿਤੀ ਵਿਚ ਹੈ ਕਿ ਹਰ ਸਾਲ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਇਸ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ ਬਸ਼ਰਤੇ ਕਿ ਜਲਦੀ ਤੋ ਜਲਦੀ ਇਹ ਟੀਕੇ ਲਾਉਣ ਦੀ ਪ੍ਰੀਕਿਰਿਆ ਪੂਰੀ ਹੋ ਸਕੇ।ਸੰਧੂ ਨੇ ਸਮਾਜ ਦੇ ਹਰ ਵਰਗ ਤੇ ਖਾਸ ਕਰਕੇ ਪਛੜੇ ਖੇਤਰਾਂ,ਭੱਠਿਆਂ ਦੇ ਲੋਕਾਂ ਨੂੰ ਮਿਸ਼ਨ ਇੰਦਰ ਧਨੁਸ਼ ਅਧੀਨ ਬੱਚਿਆਂ ਦੇ ਸੱਤ ਤਰ੍ਹਾਂ ਦੇ ਟੀਕੇ ਜਿੰਨਾ ਵਿੱਚ ਕਾਲੀ ਖੰਘ, ਖਸਰਾ,ਪੋਲੀਓ,ਨਮੂਨੀਆ ,ਕਾਲਾ ਪੀਲੀਆ ਤੇ ਤਪਦਿਕ ਰੋਗ ਬੱਚਿਆਂ ਨੂੰ ਹਰ ਹਾਲ ਵਿਚ ਲਗਾਉਣ ਤੇ ਸਿਹਤ ਵਰਕਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ । ਉਹਨਾ ਦਸਿਆ ਕਿ ਸਿਵਿਲ ਸਰਜਨ ਡਾਕਟਰ ਰੀਟਾ ਬਾਲਾ ਦੀ ਯੋਗ ਅਗਵਾਈ ਹੇਠ ਜਿਲੇ ਅੰਦਰ ਵਿਭਾਗ ਦੇ ਮੁਲਾਜ਼ਮ ਇਸ ਮਿਸ਼ਨ ਦੇ ਅੰਤਰਗਤ ਟੀਕੇ ਲਾਉਣ ਲਈ ਪੂਰਨ ਤੌਰ ਤੇ ਸਰਗਰਮ ਹਨ ਤੇ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਹਰ ਹਾਲ ਵਿੱਚ ਸਾਥ ਦੇਣ।
ਮਿਸ਼ਨ ਇੰਦਰ ਧਨੁਸ਼ ਅਧੀਨ ਬੱਚਿਆਂ ਦਾ ਟੀਕਾਕਰਨ ਅਤੀ ਜ਼ਰੂਰੀ : ਸੰਧੂ
August 28, 2023
0