- ਪਾਰਟੀ ਦੇ ਫਾਊਂਡਰ ਮੈਂਬਰਾਨਾਂ ਨੇ ਸ਼ੁਰੂ ਕਰਵਾਏ ਵਾਰਡ ਦੇ ਕੰਮ
ਸ੍ਰੀ ਮੁਕਤਸਰ ਸਾਹਿਬ, 6 ਅਗਸਤ (BTTNEWS)- ਸਥਾਨਕ ਸੰਧੂ ਕਲੋਨੀ ਗਲੀ ਨੰਬਰ 1 ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਜਿਲ੍ਹਾ ਦਫ਼ਤਰ ਇੰਚਾਰਜ਼ ਬਾਬੂ ਸਿੰਘ ਧੀਮਾਨ ਤੇ ਕਮਲ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ੍ਰੀ ਮੁਕਤਸਰ ਸਾਹਿਬ ਦੀ ਸੰਧੂ ਕਲੋਨੀ ’ਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਹਾਜ਼ਰੀ ਵਿੱਚ ਗਲੀ ਦਾ ਕੰਮ ਸ਼ੁਰੂ ਕਰਵਾਉਂਦੇ ਫਾਊਂਡਰ ਮੈਂਬਰ ਬਾਬੂ ਸਿੰਘ ਧੀਮਾਨ ਤੇ ਕਮਲ ਸਿੰਘ।
ਇਸ ਮੌਕੇ ’ਤੇ ਆਪਣੇ ਸੰਬੋਧਨ ’ਚ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਅੱਜ ਦੇ ਕੰਮਾਂ ਦੀ ਸ਼ੁਰੂਆਤ ਉਨ੍ਹਾਂ ਵਿਅਕਤੀਆਂ ਵੱਲੋਂ ਕਰਵਾਈ ਗਈ ਜਿਨ੍ਹਾਂ ਨੇ ਬਿਨ੍ਹਾਂ ਸਵਾਰਥ ਦੇ ਪਾਰਟੀ ਦਾ ਝੰਡਾ ਚੁੱਕ ਕੇ ਘਰ ਘਰ ਜਾਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਉਹ ਵਚਨਬੱਧ ਹਨ ਅਤੇ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ‘ਕਾਕਾ ਬਰਾੜ’ ਨੇ ਆਖਿਆ ਕਿ ਸੰਧੂ ਕਲੋਨੀ ’ਚ ਪਹਿਲਾ ਪੀਣ ਵਾਲਾ ਪਾਣੀ ਸਾਫ ਸੁਥਰਾ ਨਹੀਂ ਸੀ ਆਉਂਦਾ ਜਿਸ ਤੋਂ ਬਾਅਦ ਇਸ ਕਲੋਨੀ ’ਚ ਦੁਬਾਰਾ ਨਵੀਂ ਪਾਈਪ ਪਾਕੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਗਿਆ ਤੇ ਹੁਣ ਗਲੀ ਨੂੰ ਨਵੇ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਰਹਿੰਦੇ ਕੰਮ ਵੀ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਫਾਊਂਡਰ ਮੈਂਬਰ ਬਾਬੂ ਸਿੰਘ ਧੀਮਾਨ, ਕਮਲ ਕੁਮਾਰ, ਕਰਮਜੀਤ ਸਿੰਘ ਕਾਲਾ ਤੇ ਸ਼ਮਿੰਦਰ ਸਿੰਘ ਟਿੱਲੂ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਉਨ੍ਹਾਂ ਦੇ ਮੁਹੱਲਾ ਦਾ ਕੰਮ ਸ਼ੁਰੂ ਕਰਵਾਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਈ.ਓ ਰਜ਼ਨੀਸ਼ ਕੁਮਾਰ, ਜੇ.ਈ ਵਿਜੈ ਕੁਮਾਰ ਸ਼ਰਮਾ, ਕੌਂਸਲਰ ਜਗਮੀਤ ਸਿੰਘ ਜੱਗਾ, ਕਮਲ ਕੁਮਾਰ, ਜਸਵੀਰ ਸਿੰਘ, ਜਗਦੀਪ ਸਿੰਘ ਕੋਹਲੀ, ਰਾਕੇਸ਼ ਅਰੋੜਾ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਰੂਪ ਟਾਲ ਵਾਲਾ, ਜੁਆਇੰਟ ਸੈਕਟਰੀ ਸੰਦੀਪ ਸ਼ਰਮਾ, ਲਾਡੀ ਜੈਲਦਾਰ ਆਦਿ ਹਾਜ਼ਰ ਸਨ।