MLA ਨੇ ਨਗਰ ਕੌਂਸਲ ਦੀਆਂ ਸਫਾਈ ਵਾਲੀਆਂ ਗਡੀਆਂ ਅਤੇ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਦਿੱਤੀ ਹਰੀ ਝੰਡੀ

BTTNEWS
0

 ਪੰਜਾਬ ਸਰਕਾਰ ਸਹਿਰ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਵੱਚਨਬੱਧ

ਜਲਦੀ 33 ਹੋਰ ਟੀਪਰ ਆਉਣ ਦੀ ਉਮੀਦ - ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ 16 ਅਗਸਤ (BTTNEWS)-  ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਨਗਰ ਕੌਂਸਲ ਵਿਖੇ ਸਾਫ ਸਫਾਈ ਵਾਲੀਆਂ ਟੀਪਰ ਗੱਡੀਆਂ ਅਤੇ ਸ਼ੀਵਰੇਜ ਦੀ ਸਫ਼ਾਈ ਲਈ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸਹਿਰਾਂ ਦੀ ਸਾਫ ਸਫਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜ਼ੋ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਇਆ ਹੋ ਸਕੇ ਅਤੇ ਲੋਕ ਬਿਮਾਰੀਆਂ ਤੋਂ ਬਚ ਸਕਣ।
ਉਹਨਾ ਦੱਸਿਆ ਕਿ ਸਹਿਰ ਨੂੰ ਸਾਫ ਸੁਥਰਾ ਰੱਖਣ ਦੇ ਮੰਤਵ ਨਾਲ ਇਹ ਟੀਪਰ ਗੱਡੀਆਂ ਸਹਿਰ ਦੇ ਹਰ ਮੁਹੱਲੇ, ਗਲੀਆਂ, ਕਸਬਿਆਂ ਚ ਜਾ ਕੇ ਕੂੜਾ ਇਕੱਠਾ ਕਰਨਗੀਆਂ।
ਉਹਨਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਇਹ ਸੈਕਸ਼ਨ ਕਮ ਜੈਟਿੰਗ ਮਸ਼ੀਨ ਸਹਿਰ ਵਾਸੀ ਲਈ ਵਰਦਾਨ ਸਬਾਤ ਹੋਵੇਗੀ ਅਤੇ ਇਸ ਮਸ਼ੀਨ ਤੇ 58 ਲੱਖ ਰੁਪਏ ਸਰਕਾਰ ਵਲੋਂ ਖਰਚ ਕੀਤੇ ਗਏ ਹਨ ਅਤੇ 2 ਸਾਫ਼ ਸਫ਼ਾਈ (ਟੀਪਰ ਗੱਡੀ) ਗੱਡੀਆਂ ਤੇ 15 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਜਲਦੀ 33 ਹੋਰ ਟੀਪਰਾਂ ਦੀ ਆਉਣ ਦੀ ਉਮੀਦ ਹੈ ।
ਉਹਨਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਸ਼ਾਸ਼ਨ ਦਾ ਸਾਥ ਦੇਣ ਅਤੇ ਅਪਣੇ ਘਰ ਦਾ ਕੂੜਾ ਕਰਕਟ ਇਧਰ ਉਧਰ ਸੁਟਣ ਦੀ ਬਿਜਾਏ ਇਹਨਾਂ ਟੀਪਰ ਗੱਡੀਆਂ ਵਿਚ ਪਾਉਣ।
ਕਾਕਾ ਬਰਾੜ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾ ਗੱਡੀਆਂ ਦੇ ਰੱਖ ਰਖਾਵ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਸਹਿਰ ਵਾਸੀਆਂ ਦੀ ਸਹਾਇਤਾ ਲਈ ਵਰਤੀਆ ਜਾਵੇ।
ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਫ ਸਫਾਈ ਲਈ ਹੋ ਵੀ ਉਪਰਕਨ ਮਹੱਇਆ ਕਰਵਾਏ ਜਾਣਗੇ।
ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸਹਿਰ ਦੀ ਸਾਫ ਸਫਾਈ ਲਈ ਇਹ ਗੱਡੀਆਂ ਮਹੱਇਆ ਕਰਵਾਈਆਂ ਹਨ।
  ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸਨ ਕੁਮਾਰ ਸੰਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਸਮੂਹ ਕੌਂਸਲਰ , ਰਜਨੀਸ਼ ਗਿਰਧਰ ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ ਮੌਜੂਦ ਸਨ।

MLA ਨੇ ਨਗਰ ਕੌਂਸਲ ਦੀਆਂ ਸਫਾਈ ਵਾਲੀਆਂ ਗਡੀਆਂ ਅਤੇ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਦਿੱਤੀ ਹਰੀ ਝੰਡੀ



Post a Comment

0Comments

Post a Comment (0)