- ਭੋਗ ਅਤੇ ਅੰਤਿਮ ਅਰਦਾਸ 23 ਨੂੰ -
ਫਰੀਦਕੋਟ, 21 ਅਗਸਤ (BTTNEWS)- ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਪ੍ਰਸਿਧ ਕਾਰੋਬਾਰੀ ਹੁਕਮ ਚੰਦ (75) ਲਾਇਨ ਬਾਜ਼ਾਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਤਿੰਨ ਸ਼ਾਦੀ ਸ਼ੁਦਾ ਸਫਲ ਬਿਜਨੈੱਸਮੈਨ ਬੇਟੇ ਸੁਨੀਲ ਕੁਮਾਰ, ਅਰੁਣ ਕੁਮਾਰ ਅਤੇ ਵਿਪਨ ਕੁਮਾਰ ਸਮੇਤ ਅਧਿਆਪਕਾ ਅਤੇ ਸਫਲ ਸਵਾਣੀਆਂ ਤਿੰਨ ਨੂੰਹਾਂ ਸਮੇਤ ਪੋਤਰੇ ਪੋਤਰੀਆਂ ਛੱਡ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿਚ ਸੇਵਾ ਕਰ ਰਹੀਆਂ ਸੁਮਨ, ਜੋਤੀ ਅਤੇ ਪੂਜਾ ਸਮੇਤ ਤਿੰਨ ਸ਼ਾਦੀ ਸ਼ੁਦਾ ਬੇਟੀਆਂ ਅਤੇ ਉਚ ਸਰਕਾਰੀ ਅਹੁਦਿਆਂ ’ਤੇ ਬਿਰਾਜਮਾਨ ਜਵਾਈ ਹਰਜਿੰਦਰ ਕੁਮਾਰ, ਲਖਵਿੰਦਰ ਅਤੇ ਮਹੇਸ਼ ਸਮੇਤ ਦੋਹਤੇ ਦੋਹਤੀਆਂ ਦੀ ਪੂਰੀ ਭਰੀ ਬਗੀਚੀ ਛੱਡ ਗਏ ਹਨ। ਸਵ: ਹੁਕਮ ਚੰਦ ਦੇ ਅੰਤਿਮ ਸੰਸਕਾਰ ਸਮੇਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ. ਅਤੇ ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ (ਬਾਬਾ) ਸਮੇਤ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਸਮੇਤ ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਚੀਫ਼ ਪੈਟਰਨ ਹੀਰਾਵਤੀ ਅਤੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵ: ਹੁਕਮ ਚੰਦ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਵ: ਹੁਕਮ ਚੰਦ ਨਮਿਤ ਸ੍ਰੀ ਗਰੁੜ ਪੁਰਾੜ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਅਗਸਤ ਬੁੱਧਵਾਰ ਨੂੰ ਦੁਪਹਿਰ ਦੇ 1:00 ਤੋਂ 2:00 ਵਜੇ ਤੱਕ ਸਥਾਨਕ ਪੰਚਵਟੀ ਗਊ ਸ਼ਾਲਾ ਵਿਖੇ ਹੋਵੇਗੀ।
ਸਵ: ਹੁਕਮ ਚੰਦ ਲਾਇਨ ਬਾਜ਼ਾਰ ਦੀ ਫਾਇਲ ਫੋਟੋ। |