ਪ੍ਰਧਾਨ ਢੋਸੀਵਾਲ ਤੇ ਹੋਰ ਗੁਰਪਾਲ ਪਾਲੀ ਨਾਲ ਦੁੱਖ ਸਾਂਝਾ ਕਰਦੇ ਹੋਏ। |
ਸ੍ਰੀ ਮੁਕਤਸਰ ਸਾਹਿਬ : 01 ਅਗਸਤ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਆਗੂ ਗੁਰਪਾਲ ਸਿੰਘ ਪਾਲੀ ਦੇ ਵੱਡੇ ਭੈਣ ਜੀ ਗੁਰਮੀਤ ਕੌਰ (65) ਕੈਂਸਰ ਦੀ ਨਾ ਮੁਰਾਦ ਬਿਮਾਰੀ ਕਾਰਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ’ਚੋ ਸੇਵਾ ਮੁਕਤ ਪਤੀ ਲਛਮਣ ਸਿੰਘ, ਅਧਿਆਪਕ ਪੁੱਤਰ ਗੁਰਚਰਨ ਸਿੰਘ, ਨਿਪੁੰਨ ਘਰੇਲੂ ਸਵਾਣੀ ਨੂੰਹ ਰਾਣੀ ਕਮਲ ਦੀਪ ਕੌਰ ਅਤੇ ਸੁਘੜ ਸਿਆਣੀ ਬੇਟੀ ਹਰਪ੍ਰੀਤ ਕੌਰ ਛੱਡ ਗਏ ਹਨ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਓ.ਪੀ. ਖਿੱਚੀ, ਨਰਿੰਦਰ ਕਾਕਾ ਫੋਟੋ ਗ੍ਰਾਫਰ ਅਤੇ ਕੁਲਵੀਰ ਸਿੰਘ ਨੇ ਅੱਜ ਪਾਲੀ ਸਾਹਿਬ ਦੇ ਸਥਾਨਕ ਗ੍ਰਹਿ ਨਿਵਾਸ ਵਿਖੇ ਜਾ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਢੋਸੀਵਾਲ ਨੇ ਕਿਹਾ ਕਿ ਭੈਣ ਭਰਾ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ। ਉਨ੍ਹਾਂ ਨੇ ਮਿਸ਼ਨ ਵੱਲੋਂ ਭੈਣ ਜੀ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ। ਸਵ. ਭੈਣ ਗੁਰਮੀਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 06 ਅਗਸਤ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੋਸਾ ਰਣਧੀਰ ਦੇ ਮੇਨ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ।