ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ

BTTNEWS
0

 ਸ੍ਰੀ ਮੁਕਤਸਰ ਸਾਹਿਬ  9  ਅਗਸਤ (BTTNEWS)-

ਗੁੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰ (ਸਮੈਮ) ਸਕੀਮ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸੀ.ਆਰ.ਐਮ ਸਕੀਮ ਅਧੀਨ ਸਬਸਿਡੀ ਤੇ ਵੱਖ-ਵੱਖ ਮਸ਼ੀਨਾਂ ਦੀ ਖਰੀਦ ਕਰਨ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ।
                                      ਚਾਹਵਾਨ ਕਿਸਾਨ https://agrimachinerypb.com/    ਪੋਰਟਲ ਉਪਰ ਆਪਣੀ ਲੋੜ ਮੁਤਾਬਿਕ ਮਸ਼ੀਨਾਂ ਲਈ ਅਰਜੀਆਂ ਦੇ ਸਕਦੇ ਹਨ।ਇਸ ਵਿੱਚ ਨਿੱਜੀ ਕਿਸਾਨ, ਕਿਸਾਨ ਗਰੁੱਪਾਂ, ਪੰਚਾਇਤਾਂ, ਕੋਅਪਰੇਟਿਵ ਸੁਸਾਇਟੀਆਂ ਅਤੇ ਐਫ.ਪੀ.ਓ 15 ਅਗਸਤ 2023  ਤੱਕ ਅਪਲਾਈ ਕਰ ਸਕਦੇ ਹਨ।
                                     ਮੁੱਖ ਖੇਤੀਬਾੜੀ ਅਫਸਰ ਅਨੁਸਾਰ ਸਮੈਮ ਸਕੀਮ ਅਧੀਨ ਲਗਭਗ 2000 ਅਰਜੀਆਂ ਅਤੇ ਸੀ.ਆਰ.ਐਮ ਸਕੀਮ ਅਧੀਨ ਲਗਭਗ 6000 ਅਰਜੀਆ ਜਿਲ੍ਹੇ ਦੇ ਕਿਸਾਨਾਂ ਵੱਲੋ ਹੁਣ ਤੱਕ ਦਿੱਤੀਆ ਗਈਆ ਹਨ।
                                     ਸਰਕਾਰ ਦੀ ਹਦਾਇਤਾਂ ਅਨੁਸਾਰ ਇਸ ਵਾਰ ਸਕੀਮ ਅਧੀਨ ਹਰ ਇਕ ਦਰਖਾਸਤ ਦੇ ਨਾਲ 5000/-ਰੁਪਏ ਦੀ ਟੋਕਨ ਮਨੀ ਜਮ੍ਹਾ ਕਰਵਾਉਣੀ ਲਾਜ਼ਮੀ ਹੈ।
                                  ਜਿਲ੍ਹੇ ਦੇ ਬਹੁਤੇ ਕਿਸਾਨਾਂ ਵੱਲੋ ਅਜੇ ਤੱਕ ਵੀ ਟੋਕਨ ਮਨੀ ਜਮ੍ਹਾ ਨਹੀਂ ਕਰਵਾਈ ਗਈ ਹੈ,ਜਿਸ ਕਿਸਾਨ ਵੱਲੋਂ ਆਪਣੀ ਅਰਜੀ ਲਈ 15 ਅਗਸਤ ਤੱਕ ਟੋਕਨ ਮਨੀ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਹਨਾ ਦਾ ਕੇਸ ਸਾਲ 2023-24 ਦੌਰਾਨ ਸੀ.ਆਰ.ਐਮ ਅਤੇ ਸਮੈਮ ਸਕੀਮ ਅਧੀਨ ਸਬਸਿਡੀ ਲਈ ਵਿਚਾਰਿਆ ਨਹੀਂ ਜਾਵੇਗਾ।
                                ਖੇਤੀ ਮਸ਼ੀਨਰੀ ਤੇ ਸਬਸਿਡੀ  ਲੈਣ ਲਈ ਅਪਲਾਈ ਕਰਨ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ 2023 ਸਾਮ 5.00 ਵਜੇ ਤੱਕ ਹੈ।
                                ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਟੋਕਨ ਮਨੀ ਜਲਦ ਤਂੋ ਜਲਦ ਭਰੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਝਾਂ ਨਾ ਰਹਿ ਜਾਵੇ।
                               ਟੋਕਨ ਮਨੀ ਭਰਨ ਲਈ ਵਿਭਾਗ ਦੇ ਪੋਰਟਲ  https://agrimachinerypb.com/    ਤੇ ਆਪਣੀ ਆਈ.ਡੀ ਲਾਗਿਨ ਕਰਕੇ ਕਿਸੇ ਵੀ ਤਰੀਕੇ ਰਾਹੀਂ ਜਿਵੇ ਕਿ ਡੇਬਿਟ ਕਾਰਡ, ਨੈਟ ਬੈਕਿੰਗ ਆਦਿ ਰਾਹੀਂ 5000/-ਰੁਪਏ ਭਰੇ ਜਾ ਸਕਦੇ ਹਨ।

ਖੇਤੀ ਮਸ਼ੀਨਰੀ ਤੇ ਸਬਸਿਡੀ  ਲੈਣ ਲਈ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ


Post a Comment

0Comments

Post a Comment (0)