ਏਕਤਾ ਭਲਾਈ ਮੰਚ ਵਾਇਸ ਚਾਂਸਲਰ ਨਾਲ ਕਰੇਗਾ ਮੁਲਾਕਾਤ

BTTNEWS
0

 ਸ੍ਰੀ ਮੁਕਤਸਰ ਸਾਹਿਬ : 07 ਅਗਸਤ (BTTNEWS)- ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਪਿਛਲੇ ਕਈ ਸਾਲਾਂ ਤੋਂ ਆਪਣੀ ਸੰਸਥਾ ਰਾਹੀਂ ਆਮ ਲੋਕਾਂ ਅਤੇ ਮੁਲਾਜ਼ਮਾਂ ਦੇ ਮੁੱਦੇ ਸਰਕਾਰ ਕੋਲ ਉਠਾਉਂਦੇ ਆ ਰਹੇ ਹਨ।

ਏਕਤਾ ਭਲਾਈ ਮੰਚ ਵਾਇਸ ਚਾਂਸਲਰ ਨਾਲ ਕਰੇਗਾ ਮੁਲਾਕਾਤ
ਵਾਇਸ ਚਾਂਸਲਰ ਡਾ. ਰਾਜੀਵ ਸੂਦ।

ਕਿਸੇ ਵੀ ਸਰਕਾਰੀ ਕਰਮਚਾਰੀ ਵਿਰੁੱਧ ਹੋ ਰਹੀ ਜਿਆਦਤੀ ਬਾਰੇ ਉਹ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਂਦੇ ਹਨ। ਆਮ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਵੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹੱਲ ਕਰਵਾਉਂਦੇ ਹਨ। ਪ੍ਰਧਾਨ ਢੋਸੀਵਾਲ ਨੇ ਅੱਜ ਇਥੇ ਮੰਚ ਦੇ ਬੁੱਧ ਵਿਹਾਰ ਸਥਿਤ ਮੁੱਖ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਸ ਵੇਲੇ ਦੇ ਵਾਇਸ ਚਾਂਸਲਰ ਨਾਲ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਪ੍ਰਮੋਸ਼ਨ ਸਬੰਧੀ ਮੁਲਾਕਾਤ ਕੀਤੀ ਸੀ। ਮੰਚ ਵੱਲੋਂ ਮੰਗ ਉਠਾਏ ਜਾਣ ਉਪਰੰਤ ਨਰਸਿੰਗ ਕਾਲਿਜਾਂ, ਮੈਡੀਕਲ ਹਸਪਤਾਲ ਅਤੇ ਹੋਰਨਾਂ ਅਦਾਰਿਆਂ ਵਿਚ ਸੀਨੀਆਰਤਾ ਸੂਚੀਆਂ ਅਤੇ ਰੋਸਟਰ ਰਜਿਸਟਰ ਤਿਆਰ ਕਰਵਾਏ। ਸੰਨ 1998 ’ਚ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਕਰੀਬ ਇੱਕੀ ਸਾਲਾਂ ਬਾਅਦ ਪਹਿਲੀ ਵਾਰ ਨਰਸਿੰਗ ਕਾਲਿਜਾਂ ਵਿੱਚ ਫੈਕਲਟੀ ਦੀਆਂ ਪ੍ਰਮੋਸ਼ਨਾਂ ਹੋਈਆਂ। ਬਾਅਦ ਵਿੱਚ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਯੂਨੀਵਰਸਿਟੀ ਅਧੀਨ ਚੱਲ ਰਹੇ ਯੂਕੋਨ ਦੇ ਉਸ ਵੇਲੇ ਦੇ ਪ੍ਰਿੰਸੀਪਲ ਤੇ ਹੋਰਨਾਂ ਵੱਲੋਂ ਐਸ.ਐਨ.ਏ. ਫੰਡ ਵਿੱਚ ਬੇਨਿਯਮੀਆਂ ਦਾ ਮਾਮਲਾ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ। ਸਬੰਧਤ ਪ੍ਰਿੰਸੀਪਲ ਨੂੰ ਆਪਣੇ ਹੱਥ ਵਿੱਚ ਰੱਖੀ ਗਈ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣੀ ਪਈ ਅਤੇ ਦੋਸ਼ੀ ਪ੍ਰਿੰਸੀਪਲ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ। ਪ੍ਰਧਾਨ ਢੋਸੀਵਾਲ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਜਲਦੀ ਹੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਮੁਲਾਕਾਤ ਦੌਰਾਨ ਸਰਕਾਰੀ ਨਿਯਮਾਂ ਅਨੁਸਾਰ ਦਰਜਾ ਚਾਰ ਕਰਮਚਾਰੀਆਂ ਦੀ ਪ੍ਰਮੋਸ਼ਨਾਂ, ਫੈਕਲਟੀ ਮੈਂਬਰਜ਼ ਦੇ ਏ.ਸੀ.ਪੀ. ਕੇਸਾਂ ਅਤੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਅੰਦਰ ਦਵਾਈਆਂ ਦੀ ਦੁਕਾਨ ਅੰਮ੍ਰਿਤ ਫਾਰਮੇਸੀ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਅਤੇ ਹੋਰਨਾਂ ਮਾਮਲਿਆਂ ਬਾਰੇ ਵਾਇਸ ਚਾਂਸਲਰ ਦੇ ਧਿਆਨ ਵਿੱਚ ਲਿਆ ਕੇ ਢੁੱਕਵੇਂ ਹੱਲ ਲਈ ਗੱਲਬਾਤ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਏਕਤਾ ਭਲਾਈ ਮੰਚ ਵੱਲੋਂ ਜਲਦੀ ਹੀ ਵਾਇਸ ਚਾਂਸਲਰ ਨੂੰ ਮੁਲਾਕਾਤ ਦਾ ਲਿਖਤੀ ਏਜੰਡਾ ਭੇਜ ਦਿੱਤਾ ਜਾਵੇਗਾ।

Post a Comment

0Comments

Post a Comment (0)