ਦੇਸ਼ ਭਗਤ ਗਲੋਬਲ ਸਕੂਲ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ

bttnews
0

ਸ੍ਰੀ ਮੁਕਤਸਰ ਸਾਹਿਬ


ਦੇਸ਼ ਭਗਤ ਗਲੋਬਲ ਸਕੂਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੇਸ਼ ਭਗਤ ਯੂਨਾਈਟਿਡ ਗਰੁੱਪ ਦੇ ਮਾਨਯੋਗ ਚਾਂਸਲਰ ਡਾਕਟਰ ਜੋ਼ਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਸਰਪ੍ਰਸਤੀ ਅਤੇ ਸਕੂਲ ਦੇ ਪ੍ਰਿੰਸੀਪਲ ਸੰਜਨਾ ਨਾਰੰਗ  ਜੀ ਦੀ ਯੋਗ ਅਗਵਾਈ ਹੇਠ ਦੇਸ਼ ਭਗਤ ਗਲੋਬਲ ਸਕੂਲ ਵਿੱਚ 77ਵਾਂ ਸੁਤੰਤਰਤਾ ਦਿਵਸ ਨੂੰ ਮਨਾਇਆ ਗਿਆ।ਇਸ ਮੌਕੇ ਦੇਸ਼ ਭਗਤ ਕੈਂਪਸ ਦੇ ਸੁਪਰਡੈਂਟ ਮੇਜਰ ਚੰਦ, ਪ੍ਰਿੰਸੀਪਲ ਸੰਜਨਾ ਨਾਰੰਗ,ਵਾਈਸ ਪ੍ਰਿੰਸੀਪਲ ਪਰਮਪ੍ਰੀਤ ਕੌਰ, ਨਰਸਿੰਗ ਕਾਲਜ ਦੇ ਪ੍ਰਿੰਸੀਪਲ ਰੁਪਿੰਦਰ ਬੁੱਟਰ , ਸੁਪਰਵਾਈਜ਼ਰ ਦਿਲਬਾਗ ਸਿੰਘ ਬਾਗੀ, ਕਲਰਕ ਨਵਦੀਪ ਸਿੰਘ, ਅਤੇ ਸਮੂਹ ਸਟਾਫ ਨੇ ਤਿਰੰਗਾ ਝੰਡਾ ਲਹਿਰਾਇਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਿਚਕਾਰ ਫੈਂਸੀ ਡਰੈੱਸ ਮੁਕਾਬਲਾ, ਡਾਂਸ, ਦੇਸ਼ ਭਗਤੀ ਦੇ ਗੀਤ ਗਾਏ, ਸੀਨੀਅਰ ਜਮਾਤਾਂ ਦੇ ਬੱਚਿਆਂ ਦਾ ਭਾਸ਼ਣ  ਅਤੇ ਇੰਟਰ ਹਾਊਸ ਬੋਰਡ ਸਜਾਵਟ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੰਜਨਾ ਨਾਰੰਗ ਜੀ ਨੇ ਕਿਹਾ ਕਿ ਇਹ ਹੁਨਰ ਉਹਨਾਂ ਦੇ ਮੋਟਰ ਹੁਨਰ ਨੂੰ ਉਤਸ਼ਾਹਿਤ ਕਰਨ, ਨਵੇਂ ਵਿਚਾਰਾਂ ਦਾ ਪਾਲਣ ਪੋਸ਼ਣ ਕਰਨ ਦੇ ਨਾਲ-ਨਾਲ ਕਿਸੇ ਵੀ ਕੰਮ 'ਤੇ ਆਪਣਾ ਧਿਆਨ ਵਿਕਸਿਤ ਕਰਨ ਲਈ ਯਕੀਨੀ ਹਨ। ਸਕੂਲ ਦੇ ਵਾਈਸ ਪ੍ਰਿੰਸੀਪਲ ਪਰਮਪ੍ਰੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਨਾਲ ਅਸੀਂ ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰ ਸਕਦੇ ਹਾਂ।ਸਮਾਗਮ ਵਿੱਚ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਲੱਖ-ਲੱਖ ਵਧਾਈ ਦਿੱਤੀ ਗਈ।

Post a Comment

0Comments

Post a Comment (0)