ਜਲਦ ਹੀ ਛੋਟੇ ਤੇ ਦਰਮਿਆਨੇ ਕਿਸਮ ਦੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣਗੇ: ਸੰਧਵਾ

BTTNEWS
0

 - ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀ ਘਟਨਾ ਬਹੁਤ ਹੀ ਸ਼ਰਮਨਾਕ , ਅਫਸੋਸਨਾਕ ਤੇ ਨਿੰਦਨਯੋਗ ਘਟਨਾ ਹੈ

ਜਲਦ ਹੀ ਛੋਟੇ ਤੇ ਦਰਮਿਆਨੇ ਕਿਸਮ ਦੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣਗੇ: ਸੰਧਵਾ

ਸ੍ਰੀ ਮੁਕਤਸਰ ਸਾਹਿਬ 23 ਜੁਲਾਈ (BTTNEWS)-
 
ਇਲਾਕੇ ਵਿੱਚ ਜਲਦੀ ਛੋਟੇ ਤੇ ਦਰਮਿਆਨੇ ਕਿਸਮ ਦੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣਗੇ, ਇਹ ਜਾਣਕਾਰੀ ਸ.ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਵੱਖ-ਵੱਖ ਵਪਾਰਕ ਐਸੋਸੀਏਸ਼ਨ ਵਲੋਂ ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਦਿੱਤੀੇ।
ਉਹਨਾਂ ਅੱਗੇ ਦੱਸਿਆ ਕਿ ਛੋਟੇ ਅਤੇ ਵੱਡੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਨਾਲ ਜਿੱਥੇ ਕਿਸਾਨਾਂ ਨੂੰ ਫਲ-ਸਬਜੀਆਂ ਬਾਹਰ ਵੇਚਣ ਲਈ ਜਾਣਾ ਪੈਂਦਾ ਹੈ, ਉਥੇ ਉਹਨਾਂ ਕਾਸਤਕਾਰਾਂ ਨੂੰ ਫਲ ਜਿਸ ਵਿੱਚ ਕਿੰਨੂ, ਸੰਤਰਾਂ, ਮਾਲਟਾ ਅਤੇ ਮਿਰਚਾਂ ਵਗੈਰਾ ਨੇੜੇ ਦੇ ਇਲਾਕੇ ਵਿੱਚ ਵੇਚਣਾ ਬਹੁਤ ਅਸਾਨ ਹੋ ਜਾਵੇਗਾ ਅਤੇ  ਇਹਨਾਂ ਯੂਨਿਟਾਂ ਦੇ ਲੱਗਣ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ ।
            ਉਹਨਾਂ ਵਪਾਰਕ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਦਾ ਨੋਂਹ ਮਾਸ ਦਾ ਰਿਸਤਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਇਹ ਸੋਚ ਹੈ ਕਿ ਜੇਕਰ ਪੰਜਾਬ ਵਿੱਚ ਵਪਾਰ ਵਧੇਗਾ ਤਾਂ ਪੰਜਾਬ ਦੀ ਖੁਸ਼ਹਾਲੀ ਹੋਵੇਗੀ।
ਉਹਨਾਂ ਅੱਗੇ ਕਿਹਾ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦੇ ਵਸਨੀਕਾਂ ਲਈ ਸਿੱਖਿਆਂ ਅਤੇ ਸਿਹਤ ਸਬੰਧੀ  ਸਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ।
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਗੁਰਦੁਆਰਾ ਦਾ ਪ੍ਰਬੰਧ  ਐਸ.ਜੀ.ਪੀ.ਸੀ. ਦੀ ਥਾਂ ਤੇ ਸਿੱਖ ਸੇਵਾਦਾਰਾਂ ਦੇ ਹੱਥ ਦੇ ਦੇਣਾ ਚਾਹੀਦਾ ਹੈ ।
ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀ ਘਟਨਾ ਦੇ ਸਬੰਧ ਵਿੱਚ ਦੱਸਿਆ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ , ਅਫਸੋਸਨਾਕ ਤੇ ਨਿੰਦਨਯੋਗ ਘਟਨਾ ਹੈ ਅਤੇ ਮਨੀਪੁਰ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਬੰਧਿਤ ਦੋਸ਼ੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਅਜਿਹੀ ਮਦਭਾਗੀ ਘਟਨਾ ਦੇਸ਼ ਵਿੱਚ ਨਾ ਵਾਪਰੇ।
ਇਸ ਮੌਕੇ ਹਲਕਾ ਵਿਧਾਇਕ ਸ.ਜਗਦੀਪ ਸਿੰਘ ਕਾਕਾ ਬਰਾੜ ਅਤੇ ਸਮੁੱਚੀ ਟੀਮ ਵਲੋਂ  ਸ.ਸੰਧਾਵਾਂ ਨੂੰ ਜੀ ਆਇਆ ਆਖਿਆ ਅਤੇ ਸਮਾਗਮ ਨੂੰ ਸਫਲ ਲਈ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ  ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ, ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਬਰਾੜ , ਸ੍ਰੀ ਮੇਘਰਾਜ ਚੇਅਰਮੈਨ ਕੱਚਾ ਆੜਤੀਆ ਐਸੋਸੀਏਸ਼ਨ, ਸ੍ਰੀ ਇੰਦਰਜੀਤ  ਬਾਂਸਲ ਪ੍ਰਧਾਨ ਵਪਾਰ ਮੰਡਲ, ਸ੍ਰੀ ਜਗਦੇਵ ਸਿੰਘ ਬਾਮ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।

Post a Comment

0Comments

Post a Comment (0)