- ਮੁਹੱਲੇ ਵੱਲੋਂ ਸਾਂਭ ਸੰਭਾਲ ਦਾ ਭਰੋਸਾ -
ਹਰਿਆਵਲ ਲਹਿਰ ਦੇ ਆਗੂ ਸੰਦੀਪ ਸਿੰਘ ਮੁਹੱਲਾ ਬੁੱਧ ਵਿਹਾਰ ਵਾਸੀਆਂ ਨਾਲ। |
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (BTTNEWS)- ਸਥਾਨਕ ਮੁਹੱਲਾ ਬੁੱਧ ਵਿਹਾਰ ਨਿਵਾਸੀ ਉੱਘੇ ਸਮਾਜ ਸੇਵਕ ਸੇਵਾ ਮੁਕਤ ਐਸ.ਡੀ.ਓ. ਇੰਜ. ਅਸ਼ੋਕ ਕੁਮਾਰ ਭਾਰਤੀ ਦੀ ਪਹਿਲ ਕਦਮੀ ਅਤੇ ਵਿਸ਼ੇਸ਼ ਉਪਰਾਲੇ ਸਦਕਾ ਸਥਾਨਕ ਦਸ਼ਮੇਸ਼ ਹਰਿਆਵਲ ਲਹਿਰ ਨੇ ਮੁਹੱਲੇ ਵਿਚ ਰੁੱਖਾਂ ਦੇ ਪੌਦੇ ਲਗਾਏ। ਇਹਨਾਂ ਦੀ ਰੱਖਿਆ ਲਈ ਟਰੀ ਗਾਰਡ ਵੀ ਲਗਾਏ ਗਏ। ਹਰਿਆਵਲ ਲਹਿਰ ਦੇ ਪ੍ਰਧਾਨ ਗੁਰਨਿਸ਼ਾਨ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਧੀਨ ਸੰਸਥਾ ਦੇ ਮੈਂਬਰ ਸੰਦੀਪ ਸਿੰਘ, ਡਾ. ਬਲਜੀਤ ਸਿੰਘ, ਗਗਨਦੀਪ ਸਿੰਘ ਤੇ ਹੋਰਨਾਂ ਨੇ ਬੁੱਧ ਵਿਹਾਰ ਵਿਖੇ ਪੌਦੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਸਮੂਹ ਮੁਹੱਲਾ ਨਿਵਾਸੀਆਂ ਨੇ ਇਸ ਵਧੀਆ ਕਾਰਜ ਲਈ ਹਰਿਆਵਲ ਲਹਿਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਮੁਹੱਲਾ ਨਿਵਾਸੀਆਂ ਨੇ ਹਰਿਆਵਲ ਲਹਿਰ ਦੇ ਮੈਂਬਰਾਂ ਨੂੰ ਲਗਾਏ ਗਏ ਇਹਨਾਂ ਪੌਦਿਆਂ ਦੀ ਉਚਿਤ ਦੇਖ ਭਾਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਮਹੇਸ਼ ਸ਼ਰਮਾ, ਰਾਜੇਸ਼ ਕੁਮਾਰ, ਹਰਪਾਲ ਸਿੰਘ ਸਦਿਊੜਾ, ਸੁਮਿਤ ਸਲੂਜਾ, ਭਾਰਤ ਭੂਸ਼ਨ ਸਿੰਗਲਾ ਅਤੇ ਰਾਜੇਸ਼ ਕੁਮਾਰ ਆਦਿ ਸਮੇਤ ਕਈ ਮੁਹੱਲਾ ਨਿਵਾਸੀ ਮੌਜੂਦ ਸਨ। ਦਸ਼ਮੇਸ਼ ਹਰਿਆਵਲ ਲਹਿਰ ਦੇ ਪ੍ਰਧਾਨ ਗੁਰਨਿਸ਼ਾਨ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਸ਼ਹਿਰ ਦੇ ਮੁੱਹਲਾ ਬੁੱਧ ਵਿਹਾਰ ਸਮੇਤ ਗ੍ਰੀਨ ਪਾਰਕ, ਗਰੀਕ ਐਵਨਿਊ, ਰਣਜੀਤ ਐਵਨਿਊ, ਆਦੇਸ਼ ਨਗਰ, ਸਾਹਿਬਜ਼ਾਦਾ ਫਤਿਹ ਸਿੰਘ ਨਗਰ, ਸਨਸਿਟੀ ਇਨਕਲੇਵ, ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜਲਾ ਇਲਾਕਾ, ਭਾਈ ਮਹਾਂ ਸਿੰਘ ਦੀਵਾਨ ਹਾਲ ਦੇ ਨਜ਼ਦੀਕ ਅਤੇ ਪਾਰਕਿੰਗ ਨੇੜੇ, ਵਾਟਰ ਵਰਕਸ ਕੰਪਲੈਕਸ, ਸੰਗੂਧੌਣ ਰੋਡ ’ਤੇ, ਤੀਹ ਫੁੱਟੀ ਗਲੀ, ਚੱਕ ਬੀੜ ਸਰਕਾਰ ਦੀ ਫਿਰਨੀ ਆਦਿ ’ਤੇ ਰੁੱਖ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਾਦਿਕ ਦੇ ਸਟੇਡੀਅਮ, ਆਸਾ ਬੁੱਟਰ ਅਤੇ ਕੋਟ ਭਾਈ ਦੇ ਸਰਕਾਰੀ ਸਕੂਲ ਅਤੇ ਸਟੇਡੀਅਮ ਸਣੇ ਕਈ ਹੋਰ ਧਾਰਮਿਕ ਅਤੇ ਸਾਂਝੀਆਂ ਥਾਵਾਂ ’ਤੇ ਰੁੱਖ ਲਗਾਏ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ ਕਰੀਬ ਪੰਜ ਲੱਖ ਰੁਪਏ ਦੇ ਰੁੱਖ ਅਤੇ ਟਰੀ ਗਾਰਡ ਲਗਾਏ ਜਾ ਚੁੱਕੇ ਹਨ। ਉਹਨਾਂ ਨੇ ਆਮ ਲੋਕਾਂ ਨੂੰ ਰੁੱਖ ਦੀ ਸਹੀ ਸੇਵਾ ਸੰਭਾਲ ਕਰਨ ਦੀ ਅਪੀਲ ਕੀਤੀ।