SAD NEWS // ਭਰ ਜਵਾਨੀ ਹੱਸਦਾ ਖੇਡਦਾ ਜਹਾਨੋਂ ਤੁਰ ਗਿਆ ਦੀਪਕ ਗਲਹੋਤਰਾ

BTTNEWS
0

 - ਭੋਗ ਅਤੇ ਅੰਤਿਮ ਅਰਦਾਸ 30 ਨੂੰ -

SAD NEWS // ਭਰ ਜਵਾਨੀ ਹੱਸਦਾ ਖੇਡਦਾ ਜਹਾਨੋਂ ਤੁਰ ਗਿਆ ਦੀਪਕ ਗਲਹੋਤਰਾ
ਸਵ: ਦੀਪਕ ਗਲਹੋਤਰਾ ਦੀ ਫਾਇਲ ਫੋਟੋ।

ਸ੍ਰੀ ਮੁਕਤਸਰ ਸਾਹਿਬ : 28 ਜੁਲਾਈ (BTTNEWS)-
ਸਥਾਨਕ ਗਾਂਧੀ ਚੌਂਕ ਸਥਿਤ ਜਗਦੀਸ਼ ਕ੍ਰਿਪਾਨ ਸਟੋਰ ਦੇ ਮਾਲਕ ਜਗਦੀਸ਼ ਰਾਏ ਕਥੂਰੀਆ ਦਾ ਨੌਜਵਾਨ ਦੋਹਤਾ ਦੀਪਕ ਗਲਹੋਤਰਾ (37) ਆਪਣੇ ਪਰਿਵਾਰ ਨੂੰ ਰੋਂਦੇ ਵਿਲਕਦੇ ਛੱਡ ਕੇ ਬੀਤੀ 24 ਜੁਲਾਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਉਹ ਆਪਣੇ ਪਿਛੇ ਬੁੱਢੇ ਵਾਰੇ ਦੁੱਖ ਹੰਢਾਉਣ ਲਈ ਰੋਂਦੀ ਕੁਰਲਾਉਂਦੀ ਮਾਤਾ ਨੀਲਮ ਰਾਣੀ ਗਲਹੋਤਰਾ, ਉਮਰ ਭਰ ਲਈ ਦੁੱਖਾਂ ਦੇ ਪਹਾੜ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਪਤਨੀ ਜੋਤੀ ਗਲਹੋਤਰਾ ਅਤੇ ਦੁਨੀਆ ਦਾਰੀ ਤੋਂ ਬੇਖਬਰ ਮਾਸੂਮ ਪੁੱਤਰ ਚਿਰਾਗ ਨੂੰ ਛੱਡ ਗਿਆ ਹੈ। ਦੀਪਕ ਗਲਹੋਤਰਾ ਸਿਰ ਵਿੱਚ ਸੱਟ ਲੱਗਣ ਕਾਰਣ ਕਰੀਬ ਇਕ ਹਫਤੇ ਲਈ ਲੁਧਿਆਣੇ ਦੇ ਨਿੱਜੀ ਹਸਪਤਾਲ ਵਿਚ ਜੀਵਨ ਮੌਤ ਦੀ ਲੜਾਈ ਲੜਦਾ ਹੋਇਆ ਜ਼ਿੰਦਗੀ ਦੀ ਜੰਗ ਹਾਰ ਗਿਆ। 

 ਇਹ ਵੀ ਪੜ੍ਹੋ  - Punjab Flood // ਪੰਜਾਬ ਵਿੱਚ ਕੁੱਲ 1475 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ


ਦੀਪਕ ਗਲਹੋਤਰਾ ਜਗਦੀਸ਼ ਕ੍ਰਿਪਾਨ ਸਟੋਰ ਦੁਕਾਨ ’ਤੇ ਆਪਣੇ ਮਾਮਾ ਚਰਨਜੀਤ ਕਥੂਰੀਆ, ਅਵਿਨਾਸ਼ ਕਥੂਰੀਆ ਸਮੇਤ ਸਕੇ ਭਰਾ ਅਮਿਤ ਗਲਹੋਤਰਾ ਨਾਲ ਨਿਪੁੰਨ ਮੋਮੈਂਟੋ ਡਿਜ਼ਾਇਨਰ ਵਜੋਂ ਹੱਥ ਵਟਾ ਰਿਹਾ ਸੀ। ਦੀਪਕ ਦੀ ਬੇਵਕਤੀ ਮੌਤ ’ਤੇ ਇਹਨਾਂ ਤਿੰਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮਿਸ਼ਨ ਸੇਵਕ ਰਾਜਿੰਦਰ ਖੁਰਾਣਾ, ਡਾ. ਸੁਰਿੰਦਰ ਗਿਰਧਰ, ਜਗਨ ਨਾਥ ਖੁਰਾਣਾ, ਪ੍ਰਿੰਸ ਖੁਰਾਣਾ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸਵਰਗਵਾਸੀ ਦੀਪਕ ਗਲਹੋਤਰਾ ਮਿਸ਼ਨ ਦੇ ਸੀਨੀਅਰ ਮੈਂਬਰ ਰਾਜਿੰਦਰ ਖੁਰਾਣਾ ਦੀ ਸਕੀ ਭੂਆ ਦਾ ਦੋਹਤਾ ਹੈ। ਸਵ: ਦੀਪਕ ਗਲਹੋਤਰਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਆਉਂਦੀ 30 ਜੁਲਾਈ ਐਤਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਵੇਗਾ।    

Post a Comment

0Comments

Post a Comment (0)