ਆਮ ਲੋਕਾਂ ਦੀਆਂ ਸਮਸਿਆਵਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਮਲੋਟ, ਸ੍ਰੀ ਮੁਕਤਸਰ ਸਾਹਿਬ 11 ਜੁਲਾਈ (ਚੇਤਨ ਭੂਰਾ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰ ਤੁਹਾਡੇ ਦੁਆਰ ਤਹਿਤ ਜਿਲ੍ਹੇ ਦੇ ਪੇਂਡੂ ਏਰੀਏ ਵਿਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਡਾ. ਰੁਹੀ ਦੂੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਮਲੋਟ ਦੇ ਪਿੰਡ ਝੋਰੜ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ ਲੋਕ ਭਲਾਈ ਸਕੀਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਨ ਲਈ ਸੁਵਿਧਾ ਕੈਂਪ ਲਗਾਇਆ ਗਿਆ ਤਾਂ ਜ਼ੋ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ।
ਇਸ ਸੁਵਿਧਾ ਕੈਂਪ ਵਿਚ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਵਸਨੀਕਾਂ ਦੀਆ ਬਿਜਲੀ, ਪਾਣੀ, ਪੈਨਸ਼ਨਾਂ, ਡਾਕਟਰੀ ਸਹੂਲਤਾਂ, ਅਯੁਸ਼ਮਾਨ ਬੀਮਾਂ ਯੋਜਨਾ, ਲਾਭਪਾਤਰੀ ਨਾਲ ਸਬੰਧਿਤ ਮੁਸਕਲਾਂ ਨੂੰ ਸੁਣਿਆ ਅਤੇ ਸਬੰਧਿਤ ਵਿਭਾਗਾਂ ਨੂੰ ਇਹਨਾਂ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਨ ਲਈ ਹੁਕਮ ਦਿੱਤੇ। ਉਹਨਾਂ ਆਪਣੇ ਇਸ ਦੌਰੇ ਦੌਰਾਨ ਇਹ ਵੀ ਐਲਾਨ ਕੀਤਾ ਕਿ ਜਿਸ ਸਮੱਸਿਆ ਦੇ ਹੱਲ ਲਈ ਉਹਨਾਂ ਨੂੰ ਅਰਜੀ ਦਿੱਤੀ ਗਈ ਹੈ, ਇਸ ਅਰਜੀ ਤੇ ਕੀਤੀ ਗਈ ਕਾਰਵਾਈ ਸਬੰਧਿਤ ਵਿਭਾਗ ਅਤੇ ਦਫਤਰ ਡਿਪਟੀ ਕਮਿਸ਼ਨਰ ਵਲੋਂ ਸੂਚਿਤ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੂਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿਦੜ੍ਹਬਾਹਾ ਦੇ ਪਿੰਡਾਂ 10 ਜੁਲਾਈ ਤੋਂ 31 ਜੁਲਾਈ ਤੱਕ ਤਿਆਰ ਕੀਤੇ ਸ਼ਡਿਊਲ ਅਨੁਸਾਰ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦੌਰੇ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਹਨਾ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਅਫਸਰ ਸਹਿਬਾਨਾਂ ਵੱਲੋਂ ਖੁਦ ਮੌਕੇ ਤੇ ਪਿੰਡ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ।
ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਹੁਣ ਉਹ 19 ਜੁਲਾਈ ਨੂੰ ਮਲੋਟ ਦੇ ਪਿੰਡ ਸ਼ਾਮਕੌਟ ਅਤੇ ਨੇੜਲੇ ਪਿੰਡ ਢਾਣੀ ਬਰਕੀ ਅਤੇ ਢਾਣੀ ਕੁੰਦਣ ਸਿੰਘ ਵਿਖੇੇ ਵੀ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨਗੇ।ਇਸੇ ਤਰ੍ਹਾਂ ਮਿਤੀ 26 ਜੁਲਾਈ ਨੂੰ ਗਿਦੜਬਾਹਾ ਦੇ ਪਿੰਡ ਬੁੱਟਰ ਬਖੂਹਾ ਅਤੇ ਨੇੜਲੇ ਪਿੰਡ ਬਬਾਣੀਆਂ, ਮਧੀਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ।
ਇਸ ਸੁਵਿਧਾ ਕੈਂਪ ਵਿਚ ਜ਼ਸਵੰਤ ਸਿੰਘ ਬੀ.ਡੀ.ਪੀ.ਓ, ਰਾਜਾ ਸਿੰਘ ਪੰਚਾਇਤ ਸੈਕਟਰੀ ਅਤੇ ਪਿੰਡ ਦੇ ਮਹੁਤਵਾਰ ਵਿਆਕਤੀ ਮੌਜੂਦ ਸਨ।