ਮੈਡਮ ਡਾ ਗੁਰਪ੍ਰੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਦੀ ਰਹਿਨੁਮਾਈ ਹੇਠ ਮਿਤੀ 7.7.2023 ਨੂੰ ਮਾਤ ਭਾਸ਼ਾ ਅਤੇ ਵਾਤਾਵਰਣ ਤੇ ਵਿਸ਼ੇਸ਼ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਖਾਸ ਤੌਰ ਤੇ ਮੁੱਖ ਮਹਿਮਾਨ ਵਜੋਂ ਡਾ ਗੁਰਪ੍ਰੀਤ ਕੌਰ ਨੇ ਸਮੂਲੀਅਤ ਕੀਤੀ। ਦੇਸ਼ ਵਿਦੇਸ਼ ਤੋਂ ਕਵੀਆਂ ਅਤੇ ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ ਵਿੱਚ ਹਿੱਸਾ ਲਿਆ। ਸਭ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਸਾਰੇ ਕਵੀਆਂ, ਕਵਿੱਤਰੀਆਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ "ਜੀ ਆਇਆਂ" ਕਿਹਾ ਅਤੇ ਸਭ ਦਾ ਸਵਾਗਤ ਕਰਦੇ ਹੋਏ ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ। ਉੱਪ ਚੇਅਰਪਰਸਨ ਡਾ ਇੰਦਰਪਾਲ ਕੌਰ ਤੇ ਕੋਮੀ ਪ੍ਰਧਾਨ ਸਰਦੂਲ ਸਿੰਘ ਭੱਲਾ ਨੇ ਸਾਰੀ ਪ੍ਰਬੰਧਕੀ ਟੀਮ ਵਲੋਂ ਜੁੜੇ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਪਣੇ ਮਨ ਦੇ ਭਾਵ ਪ੍ਰਗਟ ਕੀਤੇ।
ਇਸ ਪ੍ਰੋਗਰਾਮ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ੍ਰ ਦਲਬੀਰ ਸਿੰਘ ਕਥੂਰੀਆ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕਰਕੇ ਸਭ ਨੂੰ ਮਾਤ ਭਾਸ਼ਾ ਨਾਲ ਜੁੜਨ ਲਈ ਕਿਹਾ। ਇਸ ਮਹਾਨ ਕਵੀ ਦਰਬਾਰ ਦੀ ਪ੍ਰਧਾਨਗੀ ਮੰਚ ਦੀ ਜਨਰਲ ਸਕੱਤਰ ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਨੇ ਕੀਤੀ। ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਮਾਂ ਬੋਲੀ ਪੰਜਾਬੀ ਲਈ ਅਥਾਹ ਪ੍ਰੇਮ ਸਦਕਾ ਅੱਜ ਇਹ ਸਾਹਿਤਕ ਮੰਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਡਾ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਮਾਂ ਬੋਲੀ ਪੰਜਾਬੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ ਅਤੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਤੇ ਉਨ੍ਹਾਂ ਦੇ ਮਲਟੀ ਟੇਲੈਂਟ ਨੂੰ ਸਿਜਦਾ ਕੀਤਾ। ਪ੍ਰੋਗਰਾਮ ਕਨਵੀਨਰ ਮੈਡਮ ਰਾਜਬੀਰ ਕੌਰ ਗਰੇਵਾਲ ਬਾਰੇ ਕਿਹਾ ਕਿ ਇਹ ਹਸਮੁਖ ਚਿਹਰਾ, ਮੰਚ ਦਾ ਹੀਰਾ ਹੈ। ਸੰਚਾਲਕ ਵਜੋਂ ਮੈਡਮ ਕੁਲਵਿੰਦਰ ਕੌਰ ਨੰਗਲ ਵਲੋਂ ਬਹੁਤ ਹੀ ਸੂਝਵਾਨ ਤਰੀਕੇ ਨਾਲ ਸੇਵਾ ਨਿਭਾਈ ਗਈ। ਸਾਰੇ ਕਵੀ ਅਤੇ ਕਵਿੱਤ੍ਰੀਆਂ ਦੀਆਂ ਕਵਿਤਾਵਾਂ ਬਹੁਤ ਹੀ ਖੂਬਸੂਰਤ ਅਤੇ ਖਾਸ ਤੌਰ ਤੇ ਮਾਤ ਭਾਸ਼ਾ ਨਾਲ ਸੰਬੰਧਤ ਸਨ, ਜਿਨ੍ਹਾਂ ਦੀ ਸਾਰੀ ਪ੍ਰਬੰਧਕੀ ਟੀਮ ਨੇ ਬਹੁਤ ਸਰਾਹਣਾ ਕੀਤੀ।
ਡਾ ਗੁਰਪ੍ਰੀਤ ਕੌਰ, ਅਣਿਮੇਸ਼ਵਰ ਕੌਰ ਦਿੱਲੀ, ਡਾ ਦਲਬੀਰ ਸਿੰਘ ਕਥੂਰੀਆ, ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਡਾ ਇੰਦਰਪਾਲ ਕੌਰ, ਸ੍ਰ ਸਰਦੂਲ ਸਿੰਘ ਭੱਲਾ, ਪ੍ਰੋ ਦਵਿੰਦਰ ਖੁਸ਼ ਧਾਲੀਵਾਲ, ਰਾਜਬੀਰ ਕੌਰ ਗਰੇਵਾਲ, ਮਨਦੀਪ ਕੌਰ ਸੁਲਤਾਨਵਿੰਡ (ਮੀਡੀਆ ਅਡਵਾਈਜ਼ਰ), ਲੈਕਚਰਾਰ ਸੁਖਵਿੰਦਰ ਕੌਰ ਬਾਜਵਾ, ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਕੁਲਵਿੰਦਰ ਕੌਰ ਨੰਗਲ, ਡਾ ਨਿਰਮ ਜੋਸ਼ਨ, ਮਨਦੀਪ ਹੈਪੀ ਜੋਸ਼ਨ, ਸਤਿੰਦਰਜੀਤ ਕੌਰ ਅੰਮ੍ਰਿਤਸਰ ਤੋਂ, ਜਗਨਨਾਥ ਉਦੋਕੇ ਨਿਮਾਣਾ, ਸੋਹਣ ਸਿੰਘ ਗੇਦੂ, ਸੁਰਿੰਦਰ ਕੌਰ ਸਰਾਏ, ਮਾਰਕਸ ਪਾਲ ਗੁੰਮਟਾਲਾ ਸਮੇਤ ਡਾ ਗੁਰਸ਼ਿੰਦਰ ਕੌਰ ਤੇ ਮਹਿਮੂਦ ਮਲੇਰਕੋਟਲਾ ਵੀ ਹਾਜਰ ਸਨ। ਸਾਰਿਆਂ ਨੇ ਹੀ ਬਹੁਤ ਹੀ ਖੂਬਸੂਰਤ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ।
ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ, ਹਾਜਰ ਹੋਏ ਮੁੱਖ ਮਹਿਮਾਨ ਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੁੱਚੇ ਰੂਪ ਵਿੱਚ ਕਵੀ ਦਰਬਾਰ ਬਹੁਤ ਹੀ ਵਧੀਆ ਹੋ ਨਿਬੜਿਆ।