ਛੁੱਟੀ ਆਇਆ ਡੇਰਾ ਮੁਖੀ ਨਕਲੀ, ਡੇਰਾ ਪ੍ਰੇਮੀਆਂ ਦਾ ਦਾਵਾ

bttnews
0

ਛੁੱਟੀ ਆਇਆ ਡੇਰਾ ਮੁਖੀ ਨਕਲੀ, ਡੇਰਾ ਪ੍ਰੇਮੀਆਂ ਦਾ ਦਾਵਾ

ਚੰਡੀਗੜ੍ਹ  2 ਜੁਲਾਈ (BTTNEWS)- 
ਪੈਰੋਲ ਤੇ ਆਇਆ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨਕਲੀ ਹੈ, ਅਸਲੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਅਗਵਾ ਕੀਤਾ ਗਿਆ ਹੈ, ਇਹ ਦਾਅਵਾ ਡੇਰੇ ਦੇ ਸ਼ਰਧਾਲੂ ਅਸ਼ੋਕ ਕੁਮਾਰ ਅਤੇ ਕੁਝ ਹੋਰਾਂ ਨੇ ਕੀਤਾ ਹੈ। ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ‘ਚ ਜੇਲ ਤੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਰਹਿ ਰਹੇ ਰਾਮ ਰਹੀਮ ਦੀ ਜਾਂਚ ਦੀ ਮੰਗ ਕੀਤੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਇਸ ਰਾਮ ਰਹੀਮ ਦੇ ਇਸ਼ਾਰੇ ਪਹਿਲਾਂ ਵਰਗੇ ਨਹੀਂ ਹਨ। ਪਟੀਸ਼ਨਰ ਚੰਡੀਗੜ੍ਹ, ਪੰਚਕੂਲਾ ਅਤੇ ਅੰਬਾਲਾ ਦੇ ਵਸਨੀਕ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ, ਹਨੀਪ੍ਰੀਤ ਅਤੇ ਸਿਰਸਾ ਡੇਰੇ ਦੇ ਪ੍ਰਬੰਧਕ ਪੀਆਰ ਨੈਨ ਨੂੰ ਪਾਰਟੀ ਬਣਾਇਆ ਹੈ।

ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਹੁਣ ਇਸ ਨਕਲੀ ਨੂੰ ਅਸਲੀ ਬਣਾ ਕੇ ਡੇਰੇ ਦੀ ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੇ ਦੀ ਗੱਦੀ ਲਈ ਅਸਲੀ ਡੇਰਾ ਮੁਖੀ ਮਾਰਿਆ ਗਿਆ ਹੈ ਜਾਂ ਮਾਰਿਆ ਜਾਵੇਗਾ। ਜੇਲ੍ਹ ਵਿੱਚ ਬੰਦ ਫਰਜ਼ੀ ਰਾਮ ਰਹੀਮ ਦੀ ਜਾਂਚ ਹੋਣੀ ਚਾਹੀਦੀ ਹੈ

Post a Comment

0Comments

Post a Comment (0)