ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਂਝਾ ਅਤੇ ਦੁਆਬਾ ਖੇਤਰ ਨਾਲ ਸਬੰਧਿਤ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ਜਲੰਧਰ ਵਿਖੇ ਹੋਈ
ਜਲੰਧਰ , 9 ਜੂਨ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਂਝਾ ਅਤੇ ਦੁਆਬਾ ਖੇਤਰ ਨਾਲ ਸਬੰਧਿਤ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਦੇ 90 ਬਲਾਕਾਂ ਵਿਚੋਂ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਂ ਤੇ ਮੰਗ ਪੱਤਰ ਭੇਜੇ ਗਏ ਹਨ । ਜਿਸ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ । ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ । ਜਦੋਂ ਕਿ ਕੁੱਝ ਪਿੰਡਾਂ ਵਿਚ ਯੂਨੀਅਨ ਦੀਆਂ ਆਗੂ ਖ਼ੁਦ ਵੀ ਮੰਤਰੀ ਨੂੰ ਮਿਲ ਕੇ ਸਮੇਂ ਦੀ ਮੰਗ ਕਰ ਚੁੱਕੀਆਂ ਹਨ । ਉਹਨਾਂ ਇਹ ਵੀ ਕਿਹਾ ਕਿ ਵਿਭਾਗ ਦੇ ਡਾਇਰੈਕਟਰ ਨਾਲ ਜੋ ਮੀਟਿੰਗ ਕੀਤੀ ਗਈ ਸੀ , ਉਸ ਦੌਰਾਨ ਵੀ ਕੋਈ ਮੰਗ ਨਹੀਂ ਮੰਨੀ ਗਈ ।
ਉਹਨਾਂ ਕਿਹਾ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ , ਪਰ ਸਰਕਾਰ ਭਰਤੀ ਨਹੀਂ ਕਰ ਰਹੀ । ਜਦੋਂ ਕਿ ਵਰਕਰਾਂ ਤੇ ਹੈਲਪਰਾਂ ਨੂੰ ਸੈਂਟਰਾਂ ਦਾ ਕੰਮ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ । ਇਸੇ ਤਰ੍ਹਾਂ 2017 ਦੇ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਅਜੇ ਤੱਕ ਵਾਪਸ ਨਹੀਂ ਕੀਤੇ ਗਏ । ਜਥੇਬੰਦੀ ਦੀ ਮੰਗ ਹੈ ਕਿ ਇਹ ਬੱਚੇ ਵਾਪਸ ਕੀਤੇ ਜਾਣ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਐਨ ਜੀ ਓ ਨੂੰ ਦਿੱਤਾ ਗਿਆ ਤਿੰਨ ਜ਼ਿਲਿਆਂ ਫਾਜ਼ਿਲਕਾ , ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦਾ ਰਾਸ਼ਨ ਐਨ ਜੀ ਓ ਤੋਂ ਵਾਪਸ ਲੈ ਕੇ ਵਿਭਾਗ ਰਾਹੀਂ ਦਿੱਤਾ ਜਾਵੇ ।
ਇਸ ਮੌਕੇ ਜਸਵੀਰ ਕੌਰ ਦਸੂਹਾ , ਦਲਜਿੰਦਰ ਕੌਰ ਉਦੋਨੰਗਲ , ਸਤਵੰਤ ਕੌਰ ਭੋਗਪੁਰ , ਛਿੰਦਰਪਾਲ ਕੌਰ ਭੂੰਗਾ , ਪੂਨਾ ਰਾਣੀ ਨਵਾਂ ਸ਼ਹਿਰ , ਸੁਮਨ ਲਤਾ ਪਠਾਨਕੋਟ , ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ , ਸੁਨਿਰਮਲ ਕੌਰ ਗੁਰਦਾਸਪੁਰ ਰਣਜੀਤ ਕੌਰ ਬਟਾਲਾ , ਬਿਮਲਾ ਰਾਣੀ ਫਗਵਾੜਾ , ਸੰਤੋਸ਼ ਵੇਰਕਾ , ਪਰਮਜੀਤ ਕੌਰ ਚੋਗਾਵਾਂ , ਸ਼ਮਾ ਅਟਾਰੀ , ਜੀਵਨ ਮੱਖੂ , ਜਸਵੀਰ ਕੌਰ ਮਜੀਠਾ , ਰਣਜੀਤ ਕੌਰ ਨੂਰਮਹਿਲ , ਪਰਮਜੀਤ ਕੌਰ ਬਲਾਚੌਰ , ਕੁਲਵੰਤ ਕੌਰ ਮਜਾਰੀ , ਹਰਬੰਸ ਕੌਰ ਮੋਰਿੰਡਾ , ਹਰਦੀਪ ਕੌਰ ਸਹੋੜਾ , ਗੁਰਮੀਤ ਕੌਰ ਸੁਜਾਨਪੁਰ , ਹਰਵਿੰਦਰ ਕੌਰ ਹੁਸ਼ਿਆਰਪੁਰ , ਬਿਕਰਮਜੀਤ ਕੌਰ ਮਾਹਲਪੁਰ ਆਦਿ , ਮਨਜੀਤ ਕੌਰ ਫਿਰੋਜ਼ਪੁਰ , ਕਸ਼ਮੀਰ ਕੌਰ ਲੋਹੀਆ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਰਮਨਦੀਪ ਕੌਰ ਬੰਗਾ , ਸੁਖਵਿੰਦਰ ਕੌਰ ਆਦਮਪੁਰ ਰਾਜਵਿੰਦਰ ਕੌਰ ਸ਼ਾਹਕੋਟ , ਅੰਮ੍ਰਿਤਪਾਲ ਕੌਰ ਕਾਹਨੂੰਵਾਨ ਅਤੇ ਬਲਵਿੰਦਰ ਕੌਰ ਰਾਏਕੋਟ ਆਦਿ ਆਗੂ ਮੌਜੂਦ ਸਨ ।