ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਸਮੇਤ ਦੋ ਕਾਬੂ

bttnews
0

ਗੈਂਗਸਟਰ ਗੋਲਡੀ ਬਰਾੜ ਤੇ ਸਾਥੀ ਸਮੇਤ ਦੋ ਕਾਬੂ

 ਸ੍ਰੀ ਮੁਕਤਸਰ ਸਾਹਿਬ, 22 ਜੂਨ (BTTNEWS)- ਧਰੁਮਨ ਐਚ ਨਿੰਬਾਲੇ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਗੈਂਗਸਟਰਾਂ ਅਤੇ ਕ੍ਰਿਮੀਨਲ ਵਿਅਕਤੀਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ।ਜਿਸ ਤਹਿਤ ਮੋਹਨ ਲਾਲ ਐਸ.ਪੀ (ਇੰਨਵੈ:) ਅਤੇ ਜਸਪਾਲ ਸਿੰਘ ਡੀ.ਐਸ.ਪੀ, ਮਲੋਟ ਦੀ ਅਗਵਾਈ ਹੇਠ ਐਸ.ਆਈ ਮਨਿੰਦਰ ਸਿੰਘ ਨੰਬਰ ਅਤੇ ਪੁਲਿਸ ਪਾਰਟੀ ਥਾਣਾ ਲੰਬੀ ਵੱਲੋਂ ਮੁਕੱਦਮਾ ਨੰਬਰ 12 ਮਿਤੀ 13.01.22 ਅ/ਧ 307, 323,120ਬੀ,148,149 ਹਿੰ:ਦੰ: ਥਾਣਾ ਲੰਬੀ ਵਾਧਾ ਜੁਰਮ ਅ/ਧ 25/54/59 ਅਸਲਾ ਐਕਟ ਵਿੱਚ ਦੋਸ਼ੀਆਨ ਰਮਨਪ੍ਰੀਤ ਸਿੰਘ ਉਰਫ ਰਮਨਾ ਪੁੱਤਰ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਿਲਿਆਵਾਲੀ ਅਤੇ ਨਿਖਲ ਚਾਵਲਾ ਪੁੱਤਰ ਬਿੰਟੂ ਚਾਵਲਾ ਪੁੱਤਰ ਬਾਬੂ ਰਾਮ ਵਾਸੀ ਵਾਰਡ ਨੰਬਰ 15 ਗਲੀ ਨੰਬਰ 05 ਬ੍ਰਦਰ ਟੇਲਰ ਵਾਲੀ ਗਲੀ, ਡੱਬਵਾਲੀ ਨੂੰ ਮਿਤੀ 21.06.22 ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨਿਖਲ ਚਾਵਲਾ ਉਕਤ ਜੋ ਕਿ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ, ਜਿਸ ਖਿਲਾਫ ਪਹਿਲਾ ਵੀ ਇੱਕ ਮੁਕੱਦਮਾ ਹਿੰ:ਦੰ: ਤਹਿਤ ਥਾਣਾ ਸਿਟੀ ਡੱਬਵਾਲੀ, ਇੱਕ ਹੋਰ ਮੁਕੱਦਮਾ ਐਨ.ਡੀ.ਪੀ.ਐਸ ਐਕਟ ਤਹਿਤ ਜਿਲ੍ਹਾ ਤਰਨਤਾਰਨ ਵਿਖੇ ਅਤੇ ਹੋਰ ਵੀ ਕਈ ਮੁਕੱਦਮੇਂ ਦਰਜ ਰਜਿਸਟਰ ਹਨ। ਦੋਸ਼ੀਆਨ ਰਮਨਪ੍ਰੀਤ ਸਿੰਘ ਉਰਫ ਰਮਨਾ ਅਤੇ ਨਿਖਲ ਚਾਵਲਾ ਉਕਤਾਨ 02 ਦਿਨ ਦੇ ਪੁਲਿਸ ਰਿਮਾਂਡ ਪਰ ਹਨ, ਜਿਹਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Post a Comment

0Comments

Post a Comment (0)