ਸ੍ਰੀ ਮੁਕਤਸਰ ਸਾਹਿਬ 26 ਮਈ (BTTNEWS)- ਡਿਪਟੀ ਕਮਿਸ਼ਨਰ, ਵਿਨੀਤ ਕੁਮਾਰ (ਆਈ.ਏ.ਐਸ) ਦੇ ਯੋਗ ਦਿਸ਼ਾ-ਨਿਰਦੇਸ਼ਾ ਹੇਠ ਅਤੇ ਉਪ-ਮੰਡਲ ਮੈਜਿਸਟ੍ਰੇਟ ਸਵਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਅੱਜ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਪੀਲਾ ਰੰਗ, ਸੀਟਾਂ, ਕੈਮਰੇ, ਅੱਗ ਬੁਝਾਉ ਯੰਤਰ, ਫਸਟ ਏਡ ਕਿੱਟਾਂ ਅਤੇ ਪਾਲਿਸੀ ਵਿੱਚ ਨਿਰਧਾਰਿਤ ਨੁਕਤਿਆਂ ਦੀ ਚੈਕਿੰਗ ਕੀਤੀ ਗਈ। ਕਈ ਵੈਨਾਂ ਪਿੱਛੇ ਸਕੂਲ ਅਤੇ ਆਰ.ਟੀ.ਈ(ਟਰਾਂਸਪੋਰਟ ਵਿਭਾਗ) ਦਾ ਨੰਬਰ ਨਹੀਂ ਲਿਖਿਆ ਸੀ, ਉਨ੍ਹਾਂ ਨੂੰ ਨੰਬਰ ਲਿਖਵਾਉਣ ਦੀ ਚੇਤਾਵਨੀ ਦਿੱਤੀ ਗਈ। ਵੈਨਾਂ ਦੇ ਡਰਾਇਵਰਾਂ ਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਣਕਾਰੀ ਦਿੱਤੀ ਗਈ।
ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਗਈ ਕਿ ਉਹ ਨਾਬਾਲਗ ਬੱਚਿਆਂ ਨੂੰ ਸਕੂਲ ਵਿੱਚ ਵਹੀਕਲਾਂ ਤੇ ਨਾ ਆਉਣ ਲਈ ਪਾਬੰਦ ਕਰਨ ਇਸ ਮੌਕੇ ਜਿਲ੍ਹਾ ਟ੍ਰੈਫਿਕ ਇੰਚਾਰਜ, ਰਵਿੰਦਰ ਕੌਰ ਬਰਾੜ, ਸੌਰਵ ਚਾਵਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ, ਜਿਲ੍ਹਾ ਬਾਲ ਸੁਰੱਖਿਆ ਦਫਤਰ, ਚਰਨਵੀਰ ਸਿੰਘ, ਜਿਲ੍ਹਾ ਬਾਲ ਸੁਰੱਖਿਆ ਦਫਤਰ, ਪ੍ਰਦੀਪ ਮਿੱਤਲ, ਸਿੱਖਿਆ ਵਿਭਾਗ ਮੌਜੂਦ ਸਨ।