ਸ੍ਰੀ ਮੁਕਤਸਰ ਸਾਹਿਬ (BTTNEWS): ਚਾਲੀ ਮੁਕਤਿਆਂ ਦੇ ਸ਼ਹੀਦੀ ਦਿਹਾੜੇ ’ਤੇ ਡੀਸੀ ਕੰਪਲੈਕਸ ਵਿਖੇ ਪੰਛੀਆਂ ਦੇ ਲਈ ਦਰੱਖਤਾਂ ’ਤੇ ਪਾਣੀ ਦੇ ਪਿਆਉ ਟੰਗੇ ਗਏ। ਪੰਛੀਆਂ ਲਈ ਪਿਆਉ ਲਗਾਉਣ ਸਮੇਂ ਗੱਲਬਾਤ
ਕਰਦਿਆਂ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਹਰਿੰਦਰ ਢੋਸੀਵਾਲ
ਨੰਬਰਦਾਰ, ਸੁਸ਼ਾਤ ਚਗਤੀ, ਐਡਵੋਕੇਟ ਅਮਰਜੀਤ ਸਿੰਘ, ਐਡਵੋਕੇਟ ਜਸਦੀਪ ਸਿੰਘ, ਕਮਲਜੀਤ ਨੰਨੀ, ਅਮ੍ਰਿਤ ਪਾਲ, ਐਡਵੋਕੇਟ ਇੰਦਰਜੀਤ ਸਿੰਘ, ਲਲਿਤ, ਬੰਟੀ ਗੋਇਲ, ਜਗਦੀਸ਼ ਕਾਕਾ, ਰਾਜਨ ਚਗਤੀ, ਗਗਨਦੀਪ ਸੋਨੂੰ, ਗੁਰਜੰਟ ਸਿੰਘ ਗਿੱਲ,
ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਅੱਤ ਦੀ ਪੈ ਰਹੀ
ਗਰਮੀ ਕਾਰਨ ਜਿੱਥੇ ਮਨੁੱਖ ਦਾ ਬੁਰਾ ਹਾਲ ਹੋ ਰਿਹਾ ਹੈ ਉੱਥੇ ਹੀ ਪੰਛੀਆਂ ਦਾ ਵੀ ਬਹੁਤ ਬੁਰਾ ਹਾਲ
ਹੈ। ਗਰਮੀ ਕਾਰਨ ਅਨੇਕਾਂ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ। ਗਰਮੀ ਤੋਂ ਰਾਹਤ ਲਈ ਸਾਨੂੰ ਪੰਛੀਆਂ
ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ
ਕਿ ਅਸੀਂ ਆਪਣੇ ਆਲੇ ਦੁਆਲੇ ਦਰੱਖਤਾਂ ’ਤੇ ਪਾਣੀ ਦੇ ਪਿਆਉ ਲਗਾ ਕੇ ਅਤੇ ਪੰਛੀਆਂ ਲਈ ਆਲ੍ਹਣਿਆਂ
ਦਾ ਪ੍ਰਬੰਧ ਕਰਕੇ ਪੰਛੀਆਂ ਨੂੰ ਬਚਾ ਸਕਦੇ ਹਾਂ। ਅਜਿਹੇ ਕਾਰਜਾਂ ਲਈ ਸਾਨੂੰ ਵੱਧ ਚੜ੍ਹ ਕੇ ਅੱਗੇ
ਆਉਣਾ ਚਾਹੀਦਾ ਹੈ।