ਵੀਰਪਾਲ ਕੌਰ ਬੀਦੋਵਾਲੀ ਨੂੰ ਆਂਗਣਵਾੜੀ ਯੂਨੀਅਨ ਬਲਾਕ ਲੰਬੀ ਦਾ ਪ੍ਰਧਾਨ ਬਣਾਇਆ ਗਿਆ

bttnews
0

ਵੀਰਪਾਲ ਕੌਰ ਬੀਦੋਵਾਲੀ ਨੂੰ ਆਂਗਣਵਾੜੀ ਯੂਨੀਅਨ ਬਲਾਕ ਲੰਬੀ ਦਾ ਪ੍ਰਧਾਨ ਬਣਾਇਆ ਗਿਆ
ਸ੍ਰੀ ਮੁਕਤਸਰ ਸਾਹਿਬ , 29 ਮਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਲੰਬੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਕਰਵਾਈ ਗਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਪਹਿਲਾਂ ਵਰਕਰਾਂ ਤੇ ਹੈਲਪਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਫੇਰ ਸਰਬਸੰਮਤੀ ਨਾਲ ਬਲਾਕ ਲੰਬੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਹੈ । ਜਿਸ ਦੌਰਾਨ ਵੀਰਪਾਲ ਕੌਰ ਬੀਦੋਵਾਲੀ ਨੂੰ ਬਲਾਕ ਲੰਬੀ ਦੀ ਪ੍ਰਧਾਨ ਤੇ ਕੁਲਦੀਪ ਕੌਰ ਪੰਜਾਵਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ । ਇਸ ਤੋਂ ਇਲਾਵਾ ਚਰਨਜੀਤ ਕੌਰ ਸ਼ੇਰਾਂਵਾਲੀ ਨੂੰ ਮੀਤ ਪ੍ਰਧਾਨ , ਵੀਰਪਾਲ ਕੌਰ ਵੜਿੰਗ ਖੇੜਾ ਨੂੰ ਜਨਰਲ ਸਕੱਤਰ , ਇੰਦਰਜੀਤ ਕੌਰ ਨੂੰ ਸਹਾਇਕ ਸਕੱਤਰ , ਕੰਵਲਜੀਤ ਕੌਰ ਸ਼ੇਰਾਂਵਾਲ਼ੀ ਨੂੰ ਵਿੱਤ ਸਕੱਤਰ , ਨਸੀਬ ਕੌਰ ਬੀਦੋਵਾਲੀ ਨੂੰ ਸਹਾਇਕ ਸਕੱਤਰ , ਪਰਮਜੀਤ ਕੌਰ ਪੰਜਾਵਾ ਨੂੰ ਜਥੇਬੰਦਕ ਸਕੱਤਰ , ਰਾਜਵੀਰ ਕੌਰ ਨੂੰ ਪ੍ਰਚਾਰ ਸਕੱਤਰ , ਸਵਰਨਜੀਤ ਕੌਰ ਸ਼ੇਰਾਂ ਵਾਲੀ ਨੂੰ ਪ੍ਰੈੱਸ ਸਕੱਤਰ ਅਤੇ ਵੀਰਪਾਲ ਕੌਰ ਕਿੱਲਿਆਂ ਵਾਲ਼ੀ ਨੂੰ ਐਡੀਟਰ ਬਣਾਇਆ ਗਿਆ ।

Post a Comment

0Comments

Post a Comment (0)