ਦਫਤਰ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਗੁੰਮਸ਼ੁਦਾ ਬੱਚਾ
May 30, 2022
0
ਸ੍ਰੀ ਮੁਕਤਸਰ ਸਾਹਿਬ 30 ਮਈ (BTTNEWS)- ਡਾ. ਸਿ਼ਵਾਨੀ ਨਾਗਪਾਲ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਦੇ ਵਿਭਾਗ ਨੂੰ ਇੱਕ ਲਵਾਰਸ ਹਾਲਤ ਵਿੱਚ ਗੁੰਮਸ਼ੁਦਾ ਬੱਚਾ ਰੇਲਵੇ ਸਟੇਸ਼ਨ, ਮਲੋਟ ਤੋਂ ਮਿਲਿਆ ਹੈ।ਇਸ ਬੱਚੇ ਦੀ ਉਮਰ ਤਕਰੀਬਨ 7 ਸਾਲ ਹੈ। ਬੱਚੇ ਦਾ ਰੰਗ ਸਾਂਵਲਾ, ਕੱਦ ਲਗ-ਭਗ 3-ਫੁੱਟ, 5-ਇੰਚ, ਮੁੰਹ ਦੇ ਸੱਜੇ ਪਾਸੇ ਸੱਟ ਦਾ ਨਿਸ਼ਾਨ ਹੈ। ਜੇਕਰ ਇਸ ਬੱਚੇ ਨੂੰ ਕੋਈ ਵੀ ਜਾਣਦਾ-ਪਹਿਚਾਣਦਾ ਹੈ ਤਾਂ ਉਹ ਦਫਤਰ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰ. 22 ਮਿੰਨੀ ਸਕੱਤਰੇਤ ਜਾਂ ਟੈਲੀਫੋਨ ਨੰਬਰ 01633-261098, 84276-79015 ਤੇ ਸੰਪਰਕ ਕਰ ਸਕਦਾ ਹੈ।