ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ 02 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਕੀਤੀ, ਇਕ ਕਾਬੂ

bttnews
0

ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ 02 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਕੀਤੀ, ਇਕ ਕਾਬੂ

 ਲੰਬੀ, 18 ਮਈ (BttNews)- ਅਫਸਰਾਨ ਦੇ ਦਿਸ਼ਾ ਨਿਰਦੇਸਾਂ ਅਤੇ ਹਦਾਇਤਾਂ ਅਨੁਸਾਰ ਥਾਣਾ ਲੰਬੀ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਿਤੀ 17.05.2022 ਨੂੰ ਦੌਰਾਨੇ ਗਸ਼ਤ ਵੜਿੰਗ ਖੇੜਾ ਤੋ ਰੇਲਵੇ ਸਟੇਸ਼ਨ ਵੜਿੰਗ ਖੇੜਾ ਰੋਡ ਪਰ ਪੁੱਜੀ ਤਾਂ ਖੱਬੇ ਹੱਥ ਲਿੰਕ ਰੋਡ ਜੋ ਪਿੰਡ ਸਖਤਾ ਖੇੜਾ ਤੋ ਆਉਦੀ ਹੈ ਤੋ ਆਉਦੇ ਇਕ ਨੌਜਵਾਨ ਲੜਕੇ ਜਿਸਦੇ ਮੋਢੇ ਪਰ ਇਕ ਝੋਲਾ ਪਲਾਸਟਿਕ ਪਾਇਆ ਹੋਇਆ ਸੀ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਧਰਮਿੰਦਰ ਸਿੰਘ ਪੁੱਤਰ ਸੁਮੇਰ ਸਿੰਘ ਪੁੱਤਰ ਗੋਵਰਧਨ ਸਿੰਘ ਵਾਸੀ ਬਰ ਖੇੜਾ ਜੈ ਸਿੰਘ ਤਹਿ. ਮੁਲਹਾਰਗੜ ਜਿਲਾ ਮੰਦਸੌਰ ਮੱਧ ਪ੍ਰਦੇਸ਼ ਦੱਸਿਆ ਅਤੇ ਉਸਦੇ ਕਬਜਾ ਵਿਚਲੇ ਝੋਲਾ ਪਲਾਸਟਿਕ ਦੀ ਹਸਬ ਜਾਬਤਾ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ ਇਕ ਮੋਮੀ ਲਿਫਾਫਾ ਵਿਚੋ  02 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਹੋਈ । ਜਿਸ ਤੇ ਮੁਕੱਦਮਾ ਨੰਬਰ 108 ਮਿਤੀ 17.05.2022 ਅ/ਧ 18C/61/85 ਥਾਣਾ ਲ਼ੰਬੀ ਬਰਖਿਲਾਫ ਧਰਮਿੰਦਰ ਸਿੰਘ ਉਕਤ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਜੇਰ ਤਫਤੀਸ਼ ਹੈ। ਦੋਸ਼ੀ ਪਾਸੋਂ ਬ੍ਰਾਮਦ ਹੋਈ ਅਫੀਮ ਬਾਰੇ ਪੁੱਛ-ਗਿੱਛ ਜਾਰੀ ਹੈ, ਪੁੱਛ-ਗਿੱਛ ਦੌਰਾਨ ਜੇਕਰ ਕੋਈ ਹੋਰ ਦੋਸ਼ੀ ਨਾਮਜਦ ਹੁੰਦਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Post a Comment

0Comments

Post a Comment (0)