ਹਰੇਕ ਰੈਂਕ ਦੇ ਪੁਲਿਸ ਕਰਮਚਾਰੀ ਲਈ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਮੌਕੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ
ਸ੍ਰੀ ਮੁਕਤਸਰ ਸਾਹਿਬ (BTTNEWS)- ਮੌਜੂਦਾ ਹਲਾਤਂਾ ਅਨੁਸਾਰ ਸਮੁੱਚੇ ਦੇਸ਼ ਭਰ ਦੀ ਪੁਲਿਸ ਨੂੰ 24 ਘੰਟੇ ਡਿਊਟੀ ਦੇ ਨਾਲ ਨਾਲ ਹਰ ਦਿਨ ਨਵੀਆਂ ਚੁਨੌੋਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੁਲਿਸ ਦੇ ਅਫਸਰ ਅਤੇ ਜਵਾਨ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੁਲਿਸ ਕ੍ਰਮਚਾਰੀ ਆਪਣੀਆਂ ਖੁਸ਼ੀਆਂ ਅਤੇ ਗਮੀਆ ਨੂੰ ਆਮ ਲੋਕਾਂ ਨਾਲ ਸਾਝਾਂ ਨਹੀਂ ਕਰ ਸਕਦੇ ਅਤੇ ਇਸ ਦੇ ਉਲਟ ਉਨ੍ਹਾਂ ਦਾ ਵਾਹ ਜਿਆਦਾਤਰ ਪਬਲਿਕ ਦੇ ਉਸ ਵਰਗ ਨਾਲ ਪੈਂਦਾ ਹੈ ਜੋ ਕਿਸੇ ਨਾ ਕਿਸੇ ਗੱਲੋ ਦੁਖੀ ਹੁੰਦਾ ਹੈ। ਇਸ ਦੇ ਸਿੱਟੇ ਵਜ਼ੋ ਪੁਲਿਸ ਕ੍ਰਮਚਾਰੀਆਂ ਦੇ ਸੁਭਾ ਅੰਦਰ ਵੀ ਚਿੜਚੜਾਪਣ ਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਅੰਦਰ ਤਨਾਅ ਨੂੰ ਘੱਟ ਕਰਨ ਲਈ ਭਾਵੇ ਕਿ ਸਮੇਂ ਸਮੇਂ ਕੋਸ਼ਿਸ਼ਾਂ ਵੀ ਹੁੰਦੀਆਂ ਰਹਿੰਦੀਆਂ ਹਨ ਜੋ ਨਾਕਾਫੀ ਸਿੱਧ ਸਾਬਤ ਹੁੰਦੀਆਂ ਹਨ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਧਰੁਮਨ ਐੱਚ ਨਿੰਬਾਲੇ ਆਈ.ਪੀ.ਐਸ. ਵੱਲੋਂ ਬੀਤੇਂ ਸਮੇਂ ਚੋਣਾਂ ਅਤੇ ਵੀ.ਆਈ.ਪੀ ਦੌਰਿਆਂ ਸਬੰਧੀ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਸਖਤ ਡਿਊਟੀ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਆਪਣੇ ਕ੍ਰਮਚਾਰੀਆਂ ਨਾਲ ਕੋਈ ਖੁਸ਼ੀ ਸਾਂਝੀ ਕਰਦਿਅਂਾ ਇੱਕ ਅਜਿਹਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇ ਜਿਸ ਨਾਲ ਉਨ੍ਹਾਂ ਦੇ ਤਨਾਅ ਮੁਕਤ ਹੋਣ ਦੇ ਨਾਲ ਨਾਲ ਇੱਕ ਜਿਲ੍ਹਾ ਵਿੱਚ ਐਸ.ਐਸ.ਪੀ ਤੋਂ ਲੈ ਕੇ ਹੋਮਗਾਰਡ ਦੇ ਜਵਾਨ ਤੱਕ ਆਪਣੇ ਰੈਂਕ ਦੇ ਵੱਕਫੇ ਨੂੰ ਭੁਲਾ ਕੇ ਉਹਨਾਂ ਨਾਲ ਇਕੱਠੇ ਬੈਠ ਕੇ ਖਾਣਾ ਖਾਧਾ ਜਾਵੇ ਅਤੇ ਨਾਲ ਹੀ ਸਾਂਝਾ ਮਨੋਰੰਜਨ ਕੀਤਾ ਜਾਵੇ। ਸ੍ਰੀ ਨਿੰਬਾਲੇ ਵੱਲੋਂ ਆਪਣੀ ਇਸੇ ਸੋਚ ਨੂੰ ਪੂਰਾ ਕਰਨ ਲਈ ਬੀਤੇ ਦਿਨੀਂ ਜਿਲ੍ਹਾ ਪੁਲਿਸ ਲਾਈਨ ਸ੍ਰੀ ਮੁਕਤਸਰ ਸਾਹਿਬ ਦੇ ਵਿਹੜੇ ਵਿੱਚ ਇੱਕ ਵੱਡੀ ਸਟੇਜ ਲਗਾ ਕੇ ਇੱਕ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬੀ ਸਭਿਆਚਾਰ ਦੀ ਵੰਨਗੀ- ਗੀਤ, ਬੋਲੀਆਂ, ਕਲੀਆਂ,ਟੱਪੇ,ਦੋਗਾਨਾ, ਲੋਕ ਗੀਤ ਅਤੇ ਨੱਚਣ ਟੱਪਣ ਵਾਲੇ ਗੀਤਂਾ ਦੀ ਪੇਸ਼ਕਾਰੀ ਕੀਤੀ ਗਈ। ਇਹ ਪ੍ਰੋਗਰਾਮ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਕ ਦੀ ਸਿੱਧੀ ਦੇਖ ਰੇਖ ਹੇਠ ਕਰਵਾਇਆ ਗਿਆ ਅਤੇ ਇਸਦੀ ਪੇਸ਼ਕਾਰੀ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਵੱਲੋਂ ਕੀਤੀ ਗਈ ਅਤੇ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਪੁਲਿਸ ਵਿਭਾਗ ਦੇ ਕ੍ਰਮਚਾਰੀਆਂ ਨਾਇਬ ਨੂਰੀ, ਜੈਮੀ ਢਿੱਲੋਂ, ਕੁਲਵੰਤ ਬਿੱਲਾ ਨੇ ਆਪਣੇ ਆਪਣੇ ਗਰੁੱਪ ਸਮੇਤ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਫੋਕ ਸਿੰਗਰ ਸੁਖਪਾਲ ਪਾਲੀ ਨੇ ਆਪਣੇ ਪੂਰੇ ਗਰੁੱਪ ਸਮੇਤ ਪੰਜਾਬੀ ਸੱਭਿਆਚਾਰ ਦੀ ਹਰ ਵੰਨਗੀ ਪੇਸ਼ ਕੀਤੀ। ਇਸ ਪ੍ਰੋਗਰਾਮ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕ੍ਰਮਚਾਰੀਆਂ ਨੂੰ ਉਹਨਾ ਦੇ ਪਰਿਵਾਰਾਂ ਸਮੇਤ ਆਉਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਬੇਟੇ ਅਨੁਸ਼ਰਵ ਦਾ ਜਨਮ ਦਿਨ ਬਕਾਇਦਾ ਕੇਕ ਕੱਟ ਕੇ ਮਨਾਇਆ ਗਿਆ ਅਤੇ ਪੁਲਿਸ ਕ੍ਰਮਚਾਰੀਆਂ ਦੇ ਬੱਚਿਆਂ ਨਾਲ ਇਸ ਖੁਸ਼ੀ ਨੂੰ ਸਾਂਝੀ ਕਰਨ ਲਈ ਬੱਚਿਆਂ ਦੇ ਮਨੋਰੰਜਨ ਲਈ ਵੱਖ ਵੱਖ ਖੇਡਂਾ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮਹਿਲਾ ਪੁਲਿਸ ਕ੍ਰਮਚਾਰੀਆਂ ਦੀ ਨਿੰਬੂ ਰੇਸ, ਦਫਤਰੀ ਅਤੇ ਫੀਲਡ ਦੇ ਕ੍ਰਮਚਾਰੀਆਂ ਅਤੇ ਮੁੱਖ ਅਫਸਰਾਨ ਥਾਣਾ ਲਈ ਮਿਊਜੀਕਲ ਚੇਅਰ ਰੇਸ ਆਪਣੇ ਆਪ ਵਿੱਚ ਖਿੱਚ ਦਾ ਕੇਂਦਰ ਰਹੀਆਂ। ਇਹਨਾ ਗੇਮਾਂ ਵਿੱਚ ਪੁਜ਼ੀਸ਼ਨਾ ਹਾਸਿਲ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਸ.ਐਸ.ਪੀ ਸ੍ਰੀ ਨਿੰਬਾਲੇ ਅਤੇ ਉਨ੍ਹਾਂ ਦੀ ਧਰਮਪਤਨੀ ਵੱਲੋਂ ਬਕਾਇਦਾ ਮੈਡਲ ਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਅੰਤ ਵਿੱਚ ਜਿਲ੍ਹਾ ਭਰ ਦੇ ਗਜ਼ਟਿਡ ਪੁਲਿਸ ਅਫਸਰਾਂ ਮੁੱਖ ਅਫਸਰਾਨ ਥਾਣਾ ਅਤੇ ਫੀਲਡ ਸਟਾਫ ਦੇ ਕ੍ਰਮਚਾਰੀਆਂ ਨੇ ਸੰਗੀਤ ਦੀਆਂ ਧੁਨਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਇਸ ਵਿਲੱਖਣਪ੍ਰੋਗਰਾਮਅੰਤ ਵਿੱਚ ਸਮੁੱਚੇ ਜਿਲ੍ਹਾ ਭਰ ਦੇ ਪੁਲਿਸ ਅਫਸਰਾਂ ਅਤੇ ਕ੍ਰਮਚਾਰੀਆਂ ਨੇ ਵੱਡੇ ਖਾਣੇ ਦਾ ਅਨੰਦ ਮਾਣਦਿਆਂ ਹਰ ਰੈਂਕ ਦੇ ਕ੍ਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸ਼ਾਂਝੇ ਤੌਰ ਤੇ ਖਾਣਾ ਖਾ ਕੇ ਇੱਕ ਦੁਜੇ ਤੋਂ ਖੁਸ਼ੀ ਖੁਸ਼ੀ ਵਿਦਿਆ ਲਈ। ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰੋਗਰਾਮ ਦੀ ਸਮਾਪਤੀ ਦਾ ਐੇਲਾਨ ਕਰਦਿਆਂ ਸਭਨਾਂ ਦੇ ਧੰਨਵਾਦ ਉਪਰੰਤ ਇਸ ਤਰਾਂ ਦੇ ਸਭਿਆਚਾਰ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਅਹਿਦ ਲਿਆ।ਇਸ ਮੌਕੇ ਸਰਵ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ ਡੀ, ਅਮਰਜੀਤ ਸਿੰਘ, ਜਸਪਤਲ ਸਿੰਘ, ਨਰਿੰਦਰ ਸਿੰਘ , ਰਸ਼ਪਾਲ ਸਿੰਘ ਤੇ ਮਾਨਵਜੀਤ ਸਿੰਘ(ਸਾਰੇ ਉੱਪ ਕਪਤਾਨ ਪੁਲਿਸ), ਜਿਲਾ ਭਰ ਦੇ ਮੁੱਖ ਅਫਸਰ ਥਾਣਾ, ਇੰਚਾਰਜ ਚੌਕੀਆਂ, ਦਫਤਰੀ ਤੇ ਫੀਲਡ ਸਟਾਫ ਤੇ 500 ਦੇ ਕ੍ਰੀਬ ਜਵਾਨ ਨੇ ਆਪਣੀ ਹਾਜਰ ਹੋ ਕੇ ਆਨੰਦ ਮਾਣਿਆ।