ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ |
ਬਿਆਸ 1 ਅਪ੍ਰੈਲ (BTTNEWS)- ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੂੰ ਦੋ ਦਿਨ ਤੋਂ ਕੁੱਝ ਸਰਾਰਤੀ ਅਨਸਰਾਂ ਵੱਲੋਂ ਜਾਨੋ ਮਾਰਨ ਅਤੇ ਉਨ੍ਹਾਂ ਤੇ ਰੇਪ ਕੇਸ ਪਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਜਾਣਕਾਰੀ ਕਮਿਸ਼ਨ ਮੈਂਬਰ ਨੇ ਤਰੁੰਤ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਚੇਅਰਮੈਨ ਪੋ੍ ਇਮਾਨੂੰਏਲ ਨਾਹਰ ਨੂੰਦਿੱਤੀ ।ਜਿਸ ਤੇ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਪੋ੍ ਇਮਾਨੂੰਏਲ ਨਾਹਰ ਨੇ ਗੰਭੀਰ ਨੋਟਿਸ ਲੈਦਿਆਂ ਐਸ ਐਸ ਪੀ ਅੰਮਿ੍ਤਸਰ (ਦਿਹਾਤੀ) ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀ ਸਹਿਬਾਨਾਂ ਨੂੰ ਸਰਾਰਤੀ ਅਨਸਰਾਂ ਦੀ ਪੜਤਾਲ ਕਰ ਉਨ੍ਹਾਂ ਖਿਲਾਫ਼ ਤਰੁੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਨੋਟਿਸ ਜਾਰੀ ਕਰਦਿਆਂ ਹੋਇਆਂ ਐਸ ਐਸ ਪੀ ਅੰਮਿ੍ਤਸਰ ਦਿਹਾਤੀ ਨੂੰ ਮੈਂਬਰ ਲਾਲ ਹੁਸੈਨ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਆਖਿਆ। ਚੇਅਰਮੈਨ ਪੋ੍ ਇਮਾਨੂੰਏਲ ਨਾਹਰ ਆਖਿਆ ਕਿ ਸਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕਮਿਸ਼ਨ ਵੱਲੋਂ ਸਪੈਸ਼ਲ ਟੀਮ ਦਾ ਗਠਨ ਕਰ ਮਾਮਲੇ ਦੀ ਬਾਰੀਕੀ ਨਾਲ ਜਾਚ ਕੀਤੀ ਜਾਵੇਗੀ।