ਹਰੇਕ ਸੇਵਾ ਕੇਂਦਰ ਵਿੱਚ ਲੋਕਾਂ ਦੀ ਸਹਾਇਤਾ ਲਈ ਹੈਲਪ ਡੈਕਸ ਸਥਾਪਤ ਕੀਤੇ ਗਏ ਹਨ

bttnews
0

ਵਿਆਹ ਦੀ ਰਜਿਸਟਰੇਸ਼ਨ ਸਬੰਧੀ ਦਸਤਾਵੇਜ਼ ਹੁਣ ਅਧਿਕਾਰੀ ਪਾਸ ਮਾਰਕ ਕਰਵਾਉਣ ਦੀ ਨਹੀਂ ਜਰੂਰਤ

ਹਰੇਕ ਸੇਵਾ ਕੇਂਦਰ ਵਿੱਚ ਲੋਕਾਂ ਦੀ ਸਹਾਇਤਾ ਲਈ ਹੈਲਪ ਡੈਕਸ ਸਥਾਪਤ ਕੀਤੇ ਗਏ ਹਨ

ਸ੍ਰੀ ਮੁਕਤਸਰ ਸਾਹਿਬ 4ਅਪ੍ਰੈਲ,(BTTNEWS)-
ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ, ਅਗਰ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ ਸੇਵਾਵਾਂ ਲਈ ਏਜੰਟ ਟਾਈਪ ਦੇ ਲੋਕ ਜਾਂ ਬਾਹਰ ਤੋਂ ਕੋਈ ਵੀ ਵਿਅਕਤੀ ਆਪ ਤੋਂ ਕਿਸੇ ਤਰ੍ਹਾਂ ਦੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਦੀ ਸਿ਼ਕਾਇਤ ਟੋਲ ਫ੍ਰੀ ਨੰਬਰ ਤੇ ਕੀਤੀ ਜਾ ਸਕਦੀ ਹੈ ਜਾਂ ਸਬ ਡਵੀਜ਼ਨ  ਪ੍ਰਸਾਸਨ ਦੇ ਵੀ ਧਿਆਨ ਚੋ ਲਿਆਂਦਾ ਜਾ ਸਕਦਾ ਹੈ, ਜਿਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ   ਇਹ ਪ੍ਰਗਟਾਵਾ ਸਵਰਨਜੀਤ ਕੌਰ ਐਸ.ਡੀ.ਐਮ, ਸ੍ਰੀ ਮੁਕਤਸਰ ਸਾਹਿਬ ਨੇ ਕੀਤਾ।
           ਉਹਨਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਦੇ ਲਈ ਸਬ-ਡਵੀਜ਼ਨ ਅੰਦਰ ਤਹਿਸੀਲ, ਸਬ ਤਹਿਸੀਲ ਅਤੇ ਪਿੰਡ ਪੱਧਰ ਤੇ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਹਰ ਸੇਵਾ ਕੇਂਦਰ ਵਿੱਚ ਵੱਖ ਤੋਂ ਹੈਲਪ ਡੈਕਸ ਵੀ ਲਗਾਏ ਗਏ ਹਨ। ਜਿ਼ਨ੍ਹਾਂ ਤੋਂ ਕੋਈ ਵੀ ਵਿਅਕਤੀ ਕਿਸੇ ਵੀ ਸੇਵਾ ਬਾਰੇ ਪੁੱਛ ਗਿੱਛ ਕਰ ਸਕਦੇ ਹਨ ਅਤੇ ਇਹਨਾਂ ਸੇਵਾਵਾਂ ਦੇ ਲਈ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਕੇਵਲ ਉਹ ਹੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਜੋ ਨਿਰਧਾਰਤ ਕੀਤੀ ਗਈ ਹੈ।ਫੀਸ ਦੀ ਰਸੀਦ ਲੈਣਾ ਯਕੀਨੀ ਬਣਾਇਆ ਜਾਵੇ।
ਉਹਨਾਂ ਕਿਹਾ ਕਿ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿੱਚ ਚਲ ਰਹੇ ਸੇਵਾਂ ਕੇਂਦਰਾਂ ਵਿੱਚ ਹੁਣ ਲੋਕਾਂ ਨੂੰ ਡੋਰ ਸਟੈਪ ਡਿਲਵਰੀ ਦੀ ਸੇਵਾ ਵੀ ਸੁਰੂ ਕੀਤੀ ਗਈ ਹੈ ਅਤੇ ਜਿਸ ਅਧੀਨ ਕੋਈ ਵੀ ਲੋੜਵੰਦ ਵਿਅਕਤੀ ਆਪਣੇ ਘਰ ਬੈਠੇ ਇਹਨਾਂ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ ਅਤੇ ਉਸਨੂੰੰ ਤਿਆਰ ਸਰਟੀਫਿਕੇਟ ਸਪੀਡ ਪੋਸਟ ਰਾਂਹੀ ਉਸ ਦੇ ਘਰ ਪਹੁੰਚਾਉਣ ਦੀ ਸੁਵਿਧਾ ਵੀ ਹੈ। ਉਹਨਾ ਕਿਹਾ ਕਿ ਡੋਰ ਸਟੇਪ ਡਿਲਵਰੀ ਲਈ ਜੋ ਸਰਕਾਰੀ ਫੀਸ ਨਿਰਧਾਰਤ ਕੀਤੀ ਗਈ ਹੈ। ਉਸਦਾ ਵੇਰਵਾ ਹੈ ਕਿ ਸੇਵਾ ਕੇਂਦਰ ਦੇ 5 ਕਿਲੋਮੀਟਰ ਤੱਕ ਦੇ ਏਰਿਏ ਵਿੱਚ 50 ਰੁਪਏ, 5 ਕਿਲੋਮੀਟਰ ਤੋਂ 10 ਕਿਲੋਮੀਟਰ ਤੱਕ 100 ਰੁਪਏ ਅਤੇ 10 ਕਿਲੋਮੀਟਰ ਤੋਂ ਵੱਧ ਏਰਿਏ ਲਈ 200 ਰੁਪਏ  ਫੀਸ ਨਿਰਧਾਰਿਤ ਕੀਤੀ ਗਈ ਹੈ।  
ਉਹਨਾਂ ਦੱਸਿਆ ਕਿ ਸੇਵਾ ਕੇਂਦਰ ਦੀਆਂ ਬਹੁਤ ਸਾਰੀਆਂ ਸੇਵਾਵਾਂ ਆਨ ਲਾਈਨ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਲੋਕ ਘਰ ਬੈਠੇ ਵੀ ਆਨ ਲਾਈਨ ਇਹ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
                      ਉਹਨਾ ਦੱਸਿਆ ਕਿਸਰਕਾਰ ਵੱਲੋਂ ਵੱਖ ਵੱਖ ਚਲਾਈਆਂ ਜਾ ਰਹੀਆਂ ਸੇਵਾਵਾਂ ਵਿੱਚੋ 59 ਸੇਵਾਵਾਂ ਦਾ ਲਾਭ ਘਰ ਬੈਠੇ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਵਿਅਕਤੀ ਘਰ ਬੈਠੇ ਸੇਵਾਵਾਂ ਲੈਣਾ ਚਾਹੁੰਦਾ ਹੈ ਤਾਂ ਸੇਵਾ ਕੇਂਦਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ ਇਸ ਲਈ ਟੋਲ ਫ੍ਰੀ ਨੰਬਰ 1100 (ਥਘਵ੍2) ਤੇ ਕਾਲ ਕਰੋ ਅਤੇ ਸੇਵਾ ਕੇਂਦਰ ਦਾ ਕਰਮਚਾਰੀ ਆਪ ਦੇ ਘਰ ਪਹੁੰਚ ਕੇ ਆਪ ਦੀਆਂ ਸੇਵਾਵਾਂ ਆਨ ਲਾਈਨ ਅਪਲਾਈ ਕਰੇਗਾ। ਇਸ ਤਰ੍ਹਾਂ ਨਾਲ ਜਿੱਥੇ ਲੋਕਾਂ ਨੂੰ ਘਰ ਬੈਠ ਕੇ ਸਾਰੀਆਂ  ਸੁਵਿਧਾਵਾਂ ਮਿਲਣਗੀਆਂ ਉੱਥੇ ਹੀ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਇਹ ਸੇਵਾਵਾਂ ਡੋਰ ਸਟੈਪ ਸੇਵਾ ਮੋਬਾਇਲ ਐਪ ਰਾਹੀਂ ਵੀ ਇਸ ਸੇਵਾ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
                    ਉਹਨਾਂ ਅੱਗੇ ਦੱਸਿਆ ਕਿ ਗ੍ਰਹਿ ਮਾਮਲਿਆ ਅਤੇ ਨਿਆ ਵਿਭਾਗ ਪੰਜਾਬ ਵਲੋਂ ਵਿਆਹ ਦੀ ਰਜਿਸਟਰੇਸ਼ਨ ਦੀ ਸੇਵਾ ਹੁਣ ਸਿੱਧੀ ਸੇਵਾ ਕੇਂਦਰਾਂ ਰਾਹੀਂ ਹੋਵੇਗੀ ਅਤੇ ਹੁਣ ਵਿਆਹ ਸਬੰਧੀ ਦਸਤਾਵੇਜ਼ ਕਿਸੇ ਅਧਿਕਾਰੀ ਪਾਸੋਂ ਮਾਰਕ ਕਰਵਾਉਣ ਦੀ ਜਰੂਰਤ ਨਹੀਂ ਹੈ । ਉਹਨਾਂ ਅੱਗੇ ਦੱਸਿਆ ਕਿ ਪ੍ਰਾਰਥੀ ਮੈਰਿਜ ਰਜਿਸਟਰੇਸ਼ਨ ਲਈ  Punjab.gov.in.com   ਉਪਲਬੱੱਧ ਫਾਰਮ ਭਰ ਕੇ ਅਸ਼ਟਾਮ ਫੀਸ ਸਮੇਤ ਮੈਰਿਜ ਰਜਿਸਟਰੇਸ਼ਨ ਲਈ ਅਸਲੀ ਦਸਤਾਵੇਜ਼ ਸਮੇਤ  ਸੇਵਾ ਕੇਂਦਰ ਵਿੱਚ ਆਪਣੀ ਸਰਵਿਸ ਲਈ ਅਪਲਾਈ ਕਰ ਸਕਦਾ ਹੈ।

Post a Comment

0Comments

Post a Comment (0)