ਤੀਜੀ ਸਰਕਾਰ ਵੀ ਪੁਲ ਬਣਾਉਣ ਵਿਚ ਨਹੀਂ ਦਿਖਾ ਰਹੀ ਦਿਲਚਸਪੀ
ਜਲਾਲਾਬਾਦ ਰੋਡ ’ਤੇ ਪੁਰਾਣੀ ਅਨਾਜ ਮੰੰਡੀ ਦੇ ਗੇਟ ਸਾਹਮਣੇ ਅਧੂਰਾ ਪਿਆ ਰੇਲਵੇ ਓਵਰ ਬ੍ਰਿਜ ਦਾ ਕੰਮ। |
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (BTTNEWS)- ਸਥਾਨਕ ਜਲਾਲਾਬਾਦ ਰੋਡ ’ਤੇ ਉਸਾਰੀ ਅਧੀਨ ਪਹਿਲੇ ਫਲਾਈਓਵਰ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਚੱਲ ਰਿਹਾ ਹੈ। ਕਦੇ ਜਗ੍ਹਾ ਦੇ ਝਗੜੇ ਕਦੇ ਸੀਵਰੇਜ ਅਤੇ ਹੁਣ ਰਾਜਸੀ ਦਬਾਅ ਕਾਰਨ ਜਲਾਲਾਬਾਦ ਰੋਡ ਦੇ ਪੁਰਾਣੀ ਅਨਾਜ ਮੰਡੀ ਦੇ ਗੇਟ ਤੋਂ ਟਿੱਬੀ ਸਾਹਿਬ ਰੋਡ ਨੂੰ Çਲੰਕ ਹਿੱਤ ਕਰਨ ਦੇਣ ਜਾਂ ਨਾ ਦੇਣ ਲਈ ਜਿਥੇ ਸਿਰਦਰਦ ਬਣਿਆ ਹੋਇਆ ਹੈ। ਉਥੇ ਮਹਿਕਮਾ ਕੰਮ ਸ਼ੁਰੂ ਕਰਕੇ ਕੋਈ ਪ੍ਰੇਸ਼ਾਨੀ ਮੁੱਲ ਨਹੀਂ ਲੈਣਾ ਚਾਹੁੰਦਾ। ਹੋਰ ਤਾਂ ਹੋਰ ਪੁਲ ਦੀ ਉਸਾਰੀ ਸਮੇਂ ਪੰਜਾਬ ਅੰਦਰ ਤੀਜੀ ਸਰਕਾਰ ਅਤੇ ਤੀਜਾ ਰਾਜਸੀ ਬਦਲ ਆਇਆ ਹੈ। ਪ੍ਰੰਤੂ ਅਜੇ ਵੀ ਪੁਲ ਦੀ ਉਸਾਰੀ ਵਿਚ ਤੇਜੀ ਨਹੀਂ ਆਈ ਹੈ। ਪੁਰਾਣੀ ਮੰਡੀ ਦੇ ਗੇਟ ਤੋਂ ਟਿੱਬੀ ਸਾਹਿਬ ਰੋਡ ਨੂੰ Çਲੰਕ ਕਰਨ ਲਈ ਦਲੀਲ ਹੈ ਕਿ ਰਾਸਤਾ ਹੋਣਾ ਜ਼ਰੂਰੀ ਹੈ। ਗੇਟ ਨਾ ਦੇਣ ਲਈ ਤਕਨੀਕੀ ਰੁਕਾਵਟ ਹੈ। ਅੱਗੇ ਸੜਕ ’ਤੇ ਮੁੜਣ ਲਈ ਕਾਨੂੰਨ ਅਨੁਸਾਰ ਜਗ੍ਹਾ ਨਹੀਂ ਹੈ। ਹਾਈਕੋਰਟ ਦੇ ਆਦੇਸ਼ ਵੀ ਇਸ ਪੁਲ ’ਤੇ ਪੰਜ ਸੌ ਮੀਟਰ ਦੇ ਘੇਰੇ ਵਿਚ ਨਜਾਇਜ਼ ਕਬਜੇ ਹਟਾਉਣ ਲਈ ਕਾਮਯਾਬ ਨਹੀਂ ਹੋਏ। ਮਹਿਕਮਾ ਜੇਕਰ ਆਪਣੀ ਦੁਚਿੱਤੀ ਵਿਚੋਂ ਨਿਕਲ ਕੇ ਕਿਸੇ ਨਿਰੋਲ ਪੱਖ ’ਤੇ ਵੀ ਕੰਮ ਸ਼ੁਰੂ ਕਰੇ ਤਾਂ ਵੀ ਪੁਲ ਮੁਕੰਮਲ ਹੋਣ ’ਤੇ ਛੇ ਮਹੀਨੇ ਲੱਗ ਜਾਣਗੇ। ਸਾਲ 2008 ਵਿਚ ਇਸ ਪੁਲ ਦਾ ਸਰਵੇ ਹੋਇਆ ਸੀ ਜਦਕਿ 30 ਨਵੰਬਰ 2009 ਨੂੰ ਪੰਜਾਬ ਸਰਕਾਰ ਵੱਲੋਂ ਇਸ ਪੁਲ ਨੂੰ ਮਨਜ਼ੂਰੀ ਮਿਲੀ ਸੀ। ਜਿਸ ਦਾ 2014 ਵਿਚ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਾਢੇ 7 ਮੀਟਰ ਚੌੜੇ ਅਤੇ 698 ਮੀਟਰ ਲੰਬੇ ਪੁਲ ਵਿਚੋਂ 85 ਮੀਟਰ ਰੇਲਵੇ ਨੇ ਅਤੇ ਬਾਕੀ ਪੰਜਾਬ ਸਰਕਾਰ ਨੇ ਤਿਆਰ ਕਰਨਾ ਸੀ। ਇਸ ਪੁਲ ਉਪਰ 38 ਕਰੋੜ ਰੁਪਏ ਖਰਚ ਆਉਣਾ ਸੀ। ਇਸ ਵਿਚੋਂ 17.25 ਕਰੋੜ ਰੁਪਏ ਰੇਲਵੇ ਨੂੰ ਜਮ੍ਹਾਂ ਕਰਵਾਏ ਗਏ ਸਨ। ਠੇਕੇਦਾਰ ਨੂੰ ਉਸਾਰੀ ਦਾ ਕੰਮ 16 ਜਨਵਰੀ 2019 ਨੂੰ ਅਲਾਟ ਹੋਇਆ ਸੀ ਅਤੇ 15 ਮਹੀਨੇ ਦਾ ਸਮਾਂ ਕੰਮ ਮੁਕੰਮਲ ਕਰਨ ਲਈ ਮਿਲਿਆ ਸੀ। ਇਹ ਪੁਲ ਦੀ ਉਸਾਰੀ ਅਪ੍ਰੈਲ 2020 ਤੱਕ ਪੂਰੀ ਹੋਣੀ ਸੀ ਪਰ ਲੱਗਦਾ ਹੈ ਕਿ ਦਸੰਬਰ 2022 ਤੱਕ ਵੀ ਪੂਰੀ ਹੋਣ ਦੀ ਉਮੀਦ ਨਹੀਂ ਹੈ। ਰੇਲਵੇ ਦਾ ਹਿੱਸਾ 30 ਅਕਤੂਬਰ 2021 ਨੂੰ ਪੂਰਾ ਹੋ ਚੁੱਕਾ ਸੀ ਪ੍ਰੰਤੂ ਪੰਜਾਬ ਸਰਕਾਰ ਦੇ ਹਿੱਸੇ ਦਾ ਕੰਮ ਅਧੂਰਾ ਹੈ ਅਤੇ ਅਖੀਰਲੇ ਸਾਹਾਂ ’ਤੇ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਪੁਲ ਦੇ ਅੜਿੱਕੇ ਦੂਰ ਕਰਨ ਲਈ ਅਤੇ ਕੰਮ ਪੂਰਾ ਕਰਨ ਲਈ ਇੰਕ ਤਕਨੀਕੀ ਕਮਿਸ਼ਨ ਨਿਯੁਕਤ ਕੀਤਾ ਜਾਵੇ ਜੋ ਹਰ ਪੱਖੋਂ ਉਚ ਪੱਧਰੀ ਪੜਤਾਲ ਕਰੇ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਆਪਣੀ ਨਿਗਰਾਨੀ ਵਿਚ ਪੁਲ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਏ। ਇਸ ਮੌਕੇ ’ਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਅਤੇ ਬਲਜੀਤ ਸਿੰਘ, ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ, ਖਜਾਨਚੀ ਸੁਭਾਸ਼ ਕੁਮਾਰ ਚਗਤੀ ਅਤੇ ਪ੍ਰੈਸ ਸਕੱਤਰ ਕਾਲਾ ਸਿੰਘ ਬੇਦੀ ਹਾਜ਼ਰ ਸਨ।