ਸਮਾਜਿਕ ਸੁਰੱਖਿਆ ਮੰਤਰੀ ਨੇ ਲੜਕੀਆਂ ਨੂੰ ਬਿਊਟੀ ਪਾਰਲਰ ਕਿੱਟਾਂ ਵੰਡੀਆਂ

bttnews
0

 ਮੁਕਤੀਸਰ ਸੰਸਥਾ ਦਾ ਉਪਰਾਲਾ ਸ਼ਲਾਘਾਯੋਗ - ਡਾ ਬਲਜੀਤ ਕੌਰ  

ਸਮਾਜਿਕ ਸੁਰੱਖਿਆ ਮੰਤਰੀ ਨੇ ਲੜਕੀਆਂ ਨੂੰ ਬਿਊਟੀ ਪਾਰਲਰ ਕਿੱਟਾਂ ਵੰਡੀਆਂ

ਸ੍ਰੀ ਮੁਕਤਸਰ ਸਾਹਿਬ 6 ਅਪ੍ਰੈਲ,(BTTNEWS)-
 
ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਐਵਾਰਡੀ ਸੰਸਥਾ ਵੱਲੋਂ ਸੋਸਵਾ ਐੱਨਜੀਓ  ਚੰਡੀਗਡ਼੍ਹ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ  ਚਲਾਏ ਜਾ ਰਹੇ ਬਿਊਟੀ ਪਾਰਲਰ ਸੈਂਟਰ ਦੀ ਸਮਾਪਤੀ ਦੌਰਾਨ  ਲੜਕੀਆਂ ਨੂੰ ਬਿਊਟੀ ਪਾਰਲਰ ਕਿੱਟਾਂ ਅਤੇ ਤਜਰਬਾ ਸਰਟੀਫਿਕੇਟ ਵੰਡੇ ਗਏ  ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਮਹਿਲਾ ਬਾਲ ਵਿਕਾਸ ਪੰਜਾਬ ਮੰਤਰੀ  ਡਾ ਬਲਜੀਤ ਕੌਰ ਸ਼ਾਮਲ ਹੋਏ  ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ ,ਐਡਵੋਕੇਟ ਅਸ਼ੀਸ਼ ਕੁਮਾਰ ਬਾਂਸਲ, ਸੀਨੀਅਰ ਮੈਂਬਰ ਜੋਗਿੰਦਰ ਸਿੰਘ ਸਲਾਹਕਾਰ ਡਾ ਵਿਜੇ ਬਜਾਜ  ਨੇ  ਮਾਣਯੋਗ ਮੰਤਰੀ ਜੀ ਨੂੰ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ  ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਸੋਸਵਾ ਨਾਲ ਰਲ ਕੇ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਸੈਂਟਰ ਚਲਾ ਰਹੇ ਹਾਂ  ਅਤੇ ਜ਼ਰੂਰਤਮੰਦ ਲਡ਼ਕੀਆਂ ਨੂੰ ਸਿਖਲਾਈ ਸਿਖਾ ਕੇ  ਹੁਨਰਮੰਦ ਕੀਤਾ ਜਾਂਦਾ ਹੈ  ਤਾਂ ਜੋ ਭਵਿੱਖ ਵਿੱਚ ਆਪਣੇ ਪੈਰਾਂ ਤੇ ਖੜੋ ਕੇ  ਰੁਜ਼ਗਾਰ ਦੇ ਸਾਧਨ ਪੈਦਾ ਕਰ ਸਕਣ  ਛਾਬੜਾ ਨੇ ਕਿਹਾ ਕਿ ਸਾਡੇ ਕੋਲੋਂ ਕੋਰਸ ਸਿੱਖ ਕੇ ਲੜਕੀਆਂ ਕਾਮਯਾਬ ਵੀ ਹੋ ਰਹੀਆਂ ਹਨ   ਇਸ ਦੌਰਾਨ ਸਮਾਜਿਕ ਸੁਰੱਖਿਆ ਇਸਤਰੀ ਅਤੇ ਮਹਿਲਾ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ  ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੀ ਹਾਂ ਕਿ  ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਕੀਤੇ ਜਾ ਰਹੇ  ਸਮਾਜ ਸੇਵਾ ਦੇ ਕੰਮ ਸ਼ਲਾਘਾ ਯੋਗ ਹੁੰਦੇ ਹਨ  ਮੈਂ ਨਿੱਜੀ ਤੌਰ ਤੇ ਇਨ੍ਹਾਂ ਦੇ  ਕਈ ਪ੍ਰੋਗਰਾਮਾਂ ਵਿੱਚ ਖ਼ੁਦ ਸ਼ਾਮਲ ਹੋਈ ਹਾਂ    ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਸੰਸਥਾਵਾਂ  ਦੀ ਅੱਜ ਸਮਾਜ ਵਿਚ ਜ਼ਰੂਰਤ ਹੈ  ਤਾਂ ਜੋ ਜ਼ਰੂਰਤਮੰਦ ਲੋਕਾਂ ਦਾ ਭਲਾ ਹੋ ਸਕੇ  ਉਨ੍ਹਾਂ ਨੇ ਕਿਹਾ ਕਿ ਸਾਡਾ ਵਿਭਾਗ ਹਮੇਸ਼ਾ ਇਨ੍ਹਾਂ ਦਾ  ਸਹਿਯੋਗ ਕਰਦਾ ਰਹੇਗਾ  ਤੇ ਇਹ ਐਹੋ ਜੇ ਲੋਕ ਭਲਾਈ ਦੇ ਕੰਮਾਂ ਨੂੰ  ਅੱਗੇ ਵਧਾਉਂਦੇ ਰਹਿਣ  ਇਸ ਮੌਕੇ ਤੇ  ਅਧਿਆਪਕ ਮੈਡਮ ਸੋਨੀਆ ਗਿੱਲ ਹਾਜ਼ਰ ਸਨ  

Post a Comment

0Comments

Post a Comment (0)