ਖੇਮਕਰਨ 20 ਅਪ੍ਰੈਲ, (ਗੁਰਕੀਰਤ)- ਪੰਜਾਬ ਵਿੱਚ ਖੇਤਾਂ ਦੀ ਬਿਜਲੀ ਨਾ ਮਾਤਰ ਆਉਣ ਕਾਰਨ ਕਿਸਾਨਾਂ ਨੁੰ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਤੋ ਸੰਯੁਕਤ ਸਮਾਜ ਮੋਰਚੇ ਵੱਲੋਂ ਬਤੋਰ ਇਲੈਕਸ਼ਨ ਲੜ੍ਹ ਚੁੱਕੇ ਕਿਸਾਨ ਆਗੂ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਕਿ ਖੇਤਾਂ ਵਿੱਚ ਨਾ ਮਾਤਰ ਬਿਜਲੀ ਆਉਂਣ ਕਾਰਨ ਕਿਸਾਨਾਂ ਦਾ ਪਸ਼ੂਆਂ ਦਾ ਚਾਰਾ ਪਾਣੀ ਬਿਨਾਂ ਚੁੱਕ ਚੁੱਕਾਂ ਹੈ ਨਵਾਂ ਪਸ਼ੂਆਂ ਦਾ ਚਾਰਾ ਵੀ ਬਜੀਨਾ ਜਿਸ ਲਈ ਜ਼ਮੀਨਾਂ ਨੂੰ ਪਹਿਲਾਂ ਪਾਣੀ ਦੇਣਾ ਪੈਣਾ ਹੈ ਪਾਣੀ ਬਿਨਾਂ ਬਿਜਲੀ ਤੋਂ ਕਿੱਥੋਂ ਆਵੇਗਾ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀਆਂ ਗਰਮੀਆਂ ਦੀਆਂ ਸਬਜ਼ੀਆਂ ਵੀ ਸੁੱਕ ਕੇ ਸਵਾ ਹੋਣ ਦੀ ਤਦਾਦ ਤੇ ਹਨ। ਕਿਸਾਨੀ ਪਹਿਲਾਂ ਹੀ ਬਹੁਤ ਘਾਟੇ ਦਾ ਸੋਦਾ ਬਣ ਕਿ ਰਹਿ ਗਈ ਹੈ । ਮੁੱਖ ਮੰਤਰੀ ਸਾਹਿਬ ਆਪ ਜੀ ਨੂੰ ਪਤਾ ਹੀ ਹੈ ਕਿ ਕਿਸਾਨਾਂ ਦੀ ਕਣਕ ਦਾ ਝਾੜ ਇੱਕ ਏਕੜ ਮਗਰ ਚਾਰ ਤੋਂ ਪੰਜ ਕੁਇੰਟਲ ਝਾੜ ਘੱਟ ਨਿਕਲਿਆ ਹੈ । ਇੱਥੋਂ ਤੱਕ ਕਿ ਕਈ ਕਿਸਾਨਾਂ ਦਾ ਏਨਾ ਕਣਕ ਝਾੜ ਘੱਟ ਨਿਕਲਿਆ ਕਿ ਉਹਨਾਂ ਕਿਸਾਨਾਂ ਦਾ ਖ਼ਰਚਾ ਹੀ ਨਹੀਂ ਪੂਰਾ ਨਹੀਂ ਹੋਇਆ । ਮੁੱਖ ਮੰਤਰੀ ਸਾਹਿਬ ਜੀ ਬਿਜਲੀ ਦਾ ਜੇ ਕੋਈ ਹੱਲ ਨਾ ਕੀਤਾਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦਾ ਕੀ ਬਣੇਗਾ ਕਿਉਂਕਿ ਜੂਨ ਵਿੱਚ ਕਿਸਾਨ ਝੋਨੇ ਦੀ ਫਸਲ ਕਿਸ ਤਰ੍ਹਾਂ ਲਾ ਸਕਣ ਗੇ । ਭੂਰਾ ਨੇ ਅਖੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਬਿਜਲੀ ਵਿਭਾਗ ਨਾਲ ਜਲਦ ਤੋਂ ਜਲਦ ਮੀਟਿੰਗ ਕਰ ਕਿ ਪੰਜਾਬ ਵਿੱਚ ਆ ਰਹੇਂ ਬਿਜ਼ਲੀ ਸੰਕਟ ਨੂੰ ਹੱਲ ਕੀਤਾ ਜਾਵੇ ਤਾਂ ਕਿਸਾਨਾਂ ਆਪਣੀਆਂ ਫ਼ਸਲਾਂ ਨੂੰ ਸਹੀ ਤਰੀਕੇ ਨਾਲ ਪਾਲ ਸਕਣ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਆਪ ਤੋਂ ਬਹੁਤ ਆਸਾਂ ਉਮੀਦਾਂ ਹਨ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਆਸਾਂ ਨੂੰ ਬਰਕਰਾਰ ਰੱਖਣ ਵਿੱਚ ਪੂਰੇ ਉੱਤਰੋ ਗੇ ।
ਪੰਜਾਬ ਵਿੱਚ ਬਿਜ਼ਲੀ ਦੇ ਆ ਰਹੇਂ ਗੰਭੀਰ ਸੰਕਟ ਨੂੰ ਹੱਲ ਕਰੇ ਪੰਜਾਬ ਸਰਕਾਰ- ਭੂਰਾ
April 20, 2022
0
Tags