ਰੈਸਟ ਹਾਊਸ ਵਿਖੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਨੇ ਸੁਣੀਆ ਸ਼ਿਕਾਇਤਾ
ਸ਼੍ਰੀ ਮੁਕਤਸਰ ਸਾਹਿਬ 20 ਅਪ੍ਰੈਲ, (BTTNEWS)- ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਪਹੁੰਚੇ ਜਿੱਥੇ ਉਹਨਾ ਪਿਛਲੇ ਲੰਮੇ ਸਮੇ ਤੋ ਐਸ ਸੀ ਵਰਗ ਦੀਆ ਪੈਂਡਿੰਗ ਪਈਆ ਸ਼ਿਕਾਇਤਾ ਸੁਣੀਆ ਅਤੇ ਤੁਰੰਤ ਅਧਿਕਾਰੀਆ ਨੂੰ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਦੀ ਰਿਪੋਰਟ 15 ਦਿਨਾ ਦੇ ਅੰਦਰ ਅੰਦਰ ਐਸ ਸੀ ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ ਵਿਖੇ ਪੇਸ਼ ਕਰਨ ਦੀ ਹਿਦਾਇਤ ਕੀਤੀ।
ਇਸ ਮੋਕੇ ਪ੍ਰਾਪਤ ਇਕ ਸਿਕਾਇਤ ਵਿਚ ਨਿਜੀ ਪ੍ਰਾਇਵੇਟ ਸਕੂਲ ਵੱਲੋਂ ਐਸ ਸੀ ਸਮਾਜ ਦੇ ਪਰਿਵਾਰ ਨਾਲ ਦੁਰ ਵਿਵਹਾਰ ਕਰਨ ਅਤੇ ਜਾਤੀ ਸੂਚਕ ਸਬਦ ਬੋਲਣ ਤੇ ਕਮਿਸ਼ਨ ਵੱਲੋਂ ਪੁਲਿਸ ਨੂੰ ਨਿਰੋਲ ਜਾਂਚ ਕਰਨ ਅਤੇ 10 ਮਈ ਤੱਕ ਇਸ ਸਬੰਧੀ ਰਿਪੋਟ ਕਮਿਸ਼ਨ ਪਾਸ ਪੇਸ਼ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਵਿਕਰਮ ਸਿੰਘ ਜੋ ਕਿ ਰੀੜ ਦੀ ਹੱਡੀ ਦੇ ਮਣਕਿਆ ਤੋ ਪੀੜਤ ਹੈ ਨੇ ਵੀ ਅਪਣਾ ਪਖ ਰੱਖਿਆ ਇਸ ਤੋ ਇਲਾਵਾ ਹੋਰ ਵੀ ਸ਼ਿਕਾਇਤ ਕਰਤਾ ਦੀਆ ਸ਼ਿਕਾਇਤਾ ਸੁਣੀਆ ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਅਧਿਕਾਰੀ ਉਹਨਾ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਈ ਗੰਭੀਰ ਮਸਲਿਆ ਦੀਆ ਸ਼ਿਕਾਇਤਾ ਵੀ ਲੰਬਾ ਸਮੇ ਤੋ ਲਮਕ ਦੀਆ ਰਹਿਦੀਆ ਹਨ ਜਿਸ ਕਾਰਨ ਅਜਿਹੀਆ ਸਮੱਸਿਆਵਾ ਪੇਦਾ ਕਰਨ ਵਾਲੇ ਅਨਸਰਾ ਦੇ ਹੌਂਸਲੇ ਹੋਰ ਵੀ ਵੱਧ ਜਾਂਦੇ ਹਨ ਸ਼੍ਰੀਮਤੀ ਪੂਨਮ ਕਾਂਗੜਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਤਾੜਨਾ ਕੀਤੀ ਕਿ ਉਹ ਐਸ ਸੀ ਵਰਗ ਦੀਆ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕਰਨ।
ਇਸ ਮੌਕੇ ਅਮਰਜੀਤ ਸਿੰਘ ਡੀ ਐਸ ਪੀ ਸ਼੍ਰੀ ਮੁਕਤਸਰ ਸਾਹਿਬ, ਕਰਮਜੀਤ ਸਿੰਘ ਗਰੇਵਾਲ ਐਸ ਐਚ ਓ ਸਿਟੀ, ਜਗਮੋਹਨ ਸਿੰਘ ਮਾਨ ਜਿਲਾ ਭਲਾਈ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਤੋ ਇਲਾਵਾ ਬਾਬੂ ਸਿੰਘ ਪੰਜਾਵਾ ਸਾਬਕਾ ਮੈਂਬਰ, ਕਰਨ ਕੁਮਾਰ ਓ ਐਸ ਡੀ ਮੈਡਮ ਪੂਨਮ ਕਾਂਗੜਾ, ਅਸ਼ੋਕ ਮਹਿੰਦਰਾ ਹਾਜ਼ਰ ਸਨ