ਸਰਬਸੰਮਤੀ ਨਾਲ ਚੋਣ ਕਰਕੇ ਮਹਿੰਦਰ ਕੌਰ ਪੱਤੋਂ ਨੂੰ ਬਣਾਇਆ ਗਿਆ ਜ਼ਿਲਾ ਮੋਗਾ ਦਾ ਪ੍ਰਧਾਨ
ਮੋਗਾ/ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਵਿਖੇ ਹੋਈ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਅਨ ਨਾਲ ਇੱਕ ਢਾਲ ਬਣਕੇ ਖੜਿਆ ਜਾਵੇ । ਕਿਉਂਕਿ ਏਕੇ ਤੋਂ ਬਿਨਾਂ ਸੰਘਰਸ਼ ਜਿੱਤੇ ਨਹੀਂ ਜਾਂਦੇ । ਉਹਨਾਂ ਕਿਹਾ ਕਿ ਯੂਨੀਅਨ ਨੇ ਹੁਣ ਤੱਕ ਜਿੰਨੇ ਵੀ ਸੰਘਰਸ਼ ਜਿੱਤੇ ਹਨ ਪ੍ਰਾਪਤੀਆਂ ਕੀਤੀਆਂ ਹਨ ਉਹ ਵਰਕਰਾਂ ਤੇ ਹੈਲਪਰਾਂ ਦੀ ਸ਼ਕਤੀ ਦੀ ਦੇਣ ਹੈ । ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਸਾਲ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ।
ਇਸੇ ਦੌਰਾਨ ਸਰਬਸੰਮਤੀ ਨਾਲ ਜ਼ਿਲਾ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ । ਜਿਸ ਦੌਰਾਨ ਮਹਿੰਦਰ ਕੌਰ ਪੱਤੋਂ ਨੂੰ ਜ਼ਿਲਾ ਮੋਗਾ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਅਮਰਜੀਤ ਕੌਰ ਸਾਫੂ ਵਾਲਾ ਤੇ ਇਕਬਾਲ ਕੌਰ ਰਾਊਕੇ ਨੂੰ ਮੀਤ ਪ੍ਰਧਾਨ , ਜਸਪਾਲ ਕੌਰ ਮੰਗੇਵਾਲਾ ਨੂੰ ਜਨਰਲ ਸਕੱਤਰ , ਅਮਨਦੀਪ ਕੌਰ ਰਾਮਾ ਨੂੰ ਜਨਰਲ ਸਕੱਤਰ , ਕੁਲਵੰਤ ਕੌਰ ਲੁਹਾਰਾ ਨੂੰ ਪ੍ਰੈਸ ਸਕੱਤਰ , ਕਮਲੇਸ਼ ਮੀਨੀਆ ਨੂੰ ਪ੍ਰਚਾਰ ਸਕੱਤਰ , ਸੁਰਿੰਦਰ ਕੌਰ ਰੌਂਤਾ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ ਇੰਦਰਜੀਤ ਕੌਰ ਰਣੀਆ , ਕੁਲਦੀਪ ਕੌਰ ਡਗਰੂ , ਸੁਰਜੀਤ ਕੌਰ ਲੁਹਾਰਾ , ਹਰਜੀਤ ਕੌਰ ਰਾਮਾ ਤੇ ਪਰਮਜੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ ।