ਓਵਰਏਜ ਬੇਰੁਜ਼ਗਾਰ ਯੂਨੀਅਨ ਨੇ ਬਠਿੰਡਾ ਵਿਖੇ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

bttnews
0
ਬਠਿੰਡਾ, 14 ਅਪ੍ਰੈਲ (BTTNEWS)- ਓਵਰਏਜ ਬੇਰੁਜ਼ਗਾਰ ਯੂਨੀਅਨ  ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਬਠਿੰਡਾ   ਰੈਸਟ ਹਾਊਸ ਵਿਖੇ  ਪ੍ਰਸ਼ਾਸਨ ਰਾਹੀਂ  ਸੀ ਐਮ ਤੱਕ ਮੰਗ ਪੱਤਰ ਪਹੁੰਚਾਇਆ ਗਿਆ ਅਤੇ ਸੀ ਐਮ ਨੇ ਪ੍ਰਸ਼ਾਸਨ ਰਾਹੀਂ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਜਲਦ ਮੰਗਾਂ ਦਾ ਹੱਲ ਕੀਤਾ ਜਾਵੇਗਾ।ਪੰਜਾਬ ਵਿੱਚ ਬੇਰੁਜ਼ਗਾਰੀ ਦੇ  ਕਾਰਨ ਮੁੰਡੇ-ਕੁੜੀਆਂ ਰੁਜ਼ਗਾਰ ਨੂੰ ਉਡੀਕ ਦੇ ਉਮਰ ਹੱਦ ਲੰਘਾ ਚੁੱਕੇ ਹਨ। ਕਿਉਂਕਿ ਪਿਛਲੇ ਪੰਜ ਸਾਲ ਕਾਂਗਰਸੀ ਸੱਤਾ ਵਿੱਚ ਕੋਈ ਅਧਿਆਪਕ ਭਰਤੀ ਨਹੀ ਦਿੱਤੀ ਗਈ ਅਤੇ ਭਰਤੀਆਂ ਵਿੱਚ ਜਰਨਲ ਸ਼੍ਰੇਣੀ ਲਈ ਉਮਰ ਹੱਦ ਛੋਟ 37 ਸਾਲ ਹੈ ,ਐਸ ਸੀ,ਐਸ ਟੀ ਬੀ.ਸੀ.  ਲਈ 42 ਹੈ ਜਦੋ ਕਿ ਸਾਡੇ ਗੁਆਂਢੀ ਰਾਜ ਹਰਿਆਣੇ ਵਿੱਚ 42 ਤੇ 47 ਹੈ ,ਇਸ ਤਰਾਂ ਹਿਮਾਚਲ ਪ੍ਰਦੇਸ਼ ,ਰਾਜਸਥਾਨ ਆਦਿ ਵਿੱਚ ਵੀ ਇਹੋ ਹੀ ਪੈਰਾਮੀਟਰ ਹੈ, ਪੰਜਾਬ ਵਿੱਚ ਮਾਸਟਰ ਕੇਡਰ ਦੀਆਂ 4161 ਪੋਸਟਾਂ ਦਾ ਇਸ਼ਤਿਹਾਰ ਆਇਆ ਹੈ, ਜਿਸ ਵਿੱਚ ਉਮਰ ਹੱਦ ਜਨਰਲ ਸ਼੍ਰੇਣੀ ਲਈ 37 ਅਤੇ ਰਾਖਵੀਂਆਂ ਸ਼੍ਰੇਣੀਆਂ ਲਈ 42 ਸਾਲ ਹੈ ਇਹਨਾਂ ਪੋਸਟਾਂ ਵਿੱਚ ਉਮਰ ਹੱਦ ਹਰਿਆਣਾ ਦੀ ਤਰਜ਼ ਤੇ ਜਨਰਲ ਲਈ 42 ਸਾਲ ਅਤੇ ਰਾਖਵੀਆਂ ਸ਼੍ਰੇਣੀਆਂ ਲਈ 47 ਕੀਤੀ ਜਾਵੇ ।ਜ਼ਿਕਰਯੋਗ ਹੈ ਕਿ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ  ਆਖ਼ਰੀ ਮਿਤੀ 20 ਅਪ੍ਰੈਲ,2022 ਹੈ ,ਆਖ਼ਰੀ ਮਿਤੀ ਤੋਂ ਪਹਿਲਾਂ ਓਵਰਏਜ ਸਾਥੀਆਂ ਨੂੰ ਇਕ ਮੌਕਾ ਦੇ ਕੇ ਅਪਲਾਈ ਕਰਵਾਏ ਜਾਣ ਅਤੇ ਐਸ ਐਸ , ਪੰਜਾਬੀ, ਹਿੰਦੀ ਦੀਆਂ ਪੋਸਟਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸਾਥੀ ਤਜਿੰਦਰਪਾਲ ਸਿੰਘ,ਡਾ. ਨਵਜੋਤ ਸਿੰਘ,  ਸੁਰਿੰਦਰ ਕੌਰ, ਆਸ਼ਾ ਰਾਣੀ, ਪਰਮਜੀਤ ਕੌਰ , ਅਮਨਦੀਪ ਕੌਰ, ਪਰਮਜੀਤ ਕੌਰ ਮਾਨਸਾ, ਅਤੇ ਕਿਰਨਜੀਤ ਕੌਰ  ਮੈਂਬਰ ਹਾਜ਼ਰ ਸਨ।

Post a Comment

0Comments

Post a Comment (0)