50 ਰੁਪਏ ਦੇ ਲੈਣ-ਦੇਣ ਲਈ ਇੱਟਾ ਮਾਰ ਮਾਰ ਕੀਤਾ ਨੌਜਵਾਨ ਦਾ ਕਤਲ

bttnews
0

ਤਰਨਤਾਰਨ 9  ਅਪ੍ਰੈਲ(ਗੁਰਕੀਰਤ ਸਿੰਘ ਸਕੱਤਰਾ )- 
ਤਰਨਤਾਰਨ ਵਿੱਚ ਲੜਾਈ ਝਗੜੇ ਅਤੇ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ  । ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ , ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਵਿਖੇ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਟ ਮਾਰ ਕੇ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ  ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ  ਵਾਸੀ ਕਲਸੀਆਂ ਵਜੋਂ ਹੋਈ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਭੁੱਚਰ ਵਿਖੇ ਵਾਟਰ ਸਪਲਾਈ ਦੀ ਪੈ ਰਹੀ ਪਾਇਪ ਲਾਈਨ ’ਤੇ ਠੇਕੇਦਾਰ ਨਾਲ ਦਿਹਾੜੀ ਦਾ ਕੰਮ ਕਰਦੇ ਹਨ। ਇਕ ਦਿਨ ਠੇਕੇਦਾਰ ਵੱਲੋਂ ਜਦੋਂ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਵੱਲੋਂ ਉਸ ਦੀ ਦਿਹਾੜੀ ਦੇ ਪੈਸਿਆਂ ਵਿਚੋਂ 50 ਰੁਪਏ ਵੱਧ ਰੱਖ ਲਏ। ਬੀਤੀ ਰਾਤ ਜਦੋਂ ਉਕਤ ਨੌਜਵਾਨ ਕੁਲਦੀਪ ਸਿੰਘ ਪਾਸੋਂ ਜਸਕਰਨ ਸਿੰਘ ਵੱਲੋਂ ਉਸ ਦੇ ਪੈਸਿਆਂ ਵਿਚੋਂ ਵੱਧ ਰੱਖੇ ਪੈਸੇ ਵਾਪਸ ਮੰਗੇ ਤਾਂ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਗਲ ਪੈ ਗਿਆ।

ਆਲੇ-ਦੁਆਲੇ ਦੇ ਲੋਕਾਂ ਕਾਰਨ ਜਦੋਂ ਮਸਲਾ ਠੰਢਾ ਪਿਆ ਤਾਂ ਬਾਅਦ ਵਿੱਚ ਉਕਤ ਰੰਜਿਸ਼ ਨੂੰ ਲੈ ਕੇ ਗੁੱਸੇ ਵਿੱਚ ਆਏ ਕੁਲਦੀਪ ਸਿੰਘ, ਸ਼ੇਰਾ ਸਿੰਘ ,ਤਾਰਾ ਸਿੰਘ,ਸਰਵਣ ਸਿੰਘ ਅਤੇ ਗੋਸ਼ਾ ਨਾਮਕ ਵਿਅਕਤੀ ਮੇਰੇ ਛੋਟੇ ਭਰਾ ਗੁਰਸਾਹਿਬ ਸਿੰਘ  ਨੂੰ ਘਰੋਂ ਧੂਹ ਕੇ ਲੈ ਗਏ। ਉਨ੍ਹਾਂ ਨੇ ਗੁਰਸਾਹਿਬ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਅਤੇ ਭੂਆ ਜੋਗਿੰਦਰ ਕੌਰ ਨੇ ਭਿੱਖੀਵਿੰਡ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

 ਇਸ ਮਾਮਲੇ ਸਬੰਧੀ ਉਪ ਪੁਲਸ ਕਪਤਾਨ ਭਿੱਖੀਵਿੰਡ ਤਰਸੇਮ ਮਸੀਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ। ਮ੍ਰਿਤਕ ਗੁਰਸਾਹਿਬ ਸਿੰਘ  ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

 

Post a Comment

0Comments

Post a Comment (0)