ਜਿਲ੍ਹਾ ਵਾਸੀ ਪੈਨਸ਼ਨ ਸਬੰਧੀ ਅਪਣੀਆਂ ਸਮੱਸਿਆਵਾਂ
ਕਰ ਸਕਣਗੇ ਪੇਸ਼
ਸ੍ਰੀ ਮੁਕਤਸਰ ਸਾਹਿਬ 18 ਅਪ੍ਰੈਲ, (BTTNEWS)- ਸਵਰਨਜੀਤ ਕੋਰ ਪੀ ਼ਸੀ ਼ਐਸ, ਸਹਾਇਕ ਕਮਿਸ਼ਨਰ (ਸਿ਼ਕਾਇਤਾਂ) ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਪੈਨਸ਼ਨਰਾਂ ਨੂੰ ਆਉਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਜਿਲ੍ਹਾ ਪੱਧਰ ਤੇ ਅਤੇ ਡਾਇਰੈਕਟਰ, ਪੈਨਸ਼ਨ ਅਤੇ ਪੈਨਸ਼ਰਾਂ ਦੀ ਭਲਾਈ ਵਿਭਾਗ ਦੀ ਦੇਖ-ਰੇਖ ਅਧੀਨ ਵਿੱਤ ਅਤੇ ਯੋਜਨਾਂ ਭਵਨ,ਸੈਕਟਰ-33 ਚੰਡੀਗੜ੍ਹ ਵਿਖੇ ਪੈਨਸ਼ਨ ਅਦਾਲਤ ਲਗਾਈ ਜਾਵੇਗੀ।
ਉਹਨਾ ਦੱਸਿਆ ਕਿ ਮਿਤੀ 20 ਅਪ੍ਰੈਲ 2022 ਨੂੰ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੈਨਸ਼ਨ ਅਦਾਲਤ ਸਵੇਰੇ 10:00 ਵਜੇ ਲਗਾਈ ਜਾਵੇਗੀ। ਜਿਲ੍ਹੇ ਦੇ ਅੰਦਰ ਕਿਸੇ ਵੀ ਪੰਜਾਬ ਸਰਕਾਰ ਦੇ ਪੈਨਸ਼ਨਰ ਨੂੰ ਆਪਣੀ ਪੈਨਸ਼ਨ ਸਬੰਧੀ ਕੋਈ ਵੀ ਸਿ਼ਕਾਇਤ ਹੈ ਤਾਂ ਉਹ ਪੈਨਸ਼ਨ ਅਦਾਲਤ ਵਿੱਚ ਪਹੁੰਚ ਕੇ ਆਪਣੀ ਪੈਨਸ਼ਨ ਸਬੰਧੀ ਸਮੱਸਿਆ ਅਦਾਲਤ ਦੇ ਸਾਹਮਣੇ ਪੇਸ਼ ਕਰ ਸਕਦਾ ਹੈ।