ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ, (BTTNEWS)- ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਬੀਤੇ ਦਿਨੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀਆ ਗਈਆ ਵਿਸ਼ੇਸ਼ ਕੋਸ਼ਿਸ਼ਾਂ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਇਸ ਜਿਲ੍ਹਾ ਦੇ ਪੁਲਿਸ ਮੁੱਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਤੇ ਅਮਲ ਕਰਦਿਆ ਥਾਣਾ ਸਿਟੀ ਸ੍ਰੀ ਮੁਕਤਸਰ ਪੁਲਿਸ ਵੱਲੋਂ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਸ਼ਮਿੰਦਰ ਸਿੰਘ ਵਾਸੀ ਗਲੀ ਨੰ:2 ਸ੍ਰੀ ਮੁਕਤਸਰ ਸਾਹਿਬ ਨੂੰ 02 ਰਾਇਫਲਾ ਨਜ਼ਾਇਜ਼ 12 ਬੋਰ ਸਮੇਤ ਕੀਬੂ ਕੀਤਾ
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ) ਅਤੇ ਸ. ਅਮਰਜੀਤ ਸਿੰਘ ਡੀ.ਐਸ.ਪੀ (ਸ.ਡ) ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਮਾੜੇ ਅਨਸਰਾਂ ਤੇ ਦਬਸ਼ ਦੇਣ ਲਈ ਬਾ-ਹੱਦ ਰੱਕਬਾ ਰੇਲਵੇ ਫਾਟਕ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸ਼ਪਾਲ ਸਿੰਘ ਉਰਫ ਜੱਸਾ ਪੁੱਤਰ ਸ਼ਮਿੰਦਰ ਸਿੰਘ ਵਾਸੀ ਗਲੀ ਨੰਬਰ 2 ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਘਰ ਬਿੰਨਾਂ ਲਾਇਸੰਸ ਨਜਾਇਜ਼ ਤੌਰ ਪਰ 12 ਬੋਰ ਰਾਇਫਲਾਂ ਰੱਖੀਆਂ ਹੋਈਆਂ ਹਨ।ਇਸੇ ਇਤਲਾਹ ਤੇ ਅਮਲ ਕਰਦਿਆਂ ਪੁਲਿਸ ਵੱਲੋਂਂ ਤੁਰੰਤ ਚੁਸਤੀ ਫੁਰਤੀ ਵਿਖਾਉਦਿਆਂ ਇੰਸਪੈਕਟਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਦੋਸ਼ੀ ਜਸਪਾਲ ਸਿੰਘ ਉਰਫ ਜੱਸਾ ਦੇ ਕਬਜਾ ਵਿੱਚੋਂ 02 ਡਬਲ ਬੈਰਲ 12 ਬੋਰ ਰਾਇਫਲਾਂ ਨਜ਼ਾਇਜ਼ ਬ੍ਰਾਮਦ ਕੀਤੀਆ ਗਈਆ। ਜਸਪਾਲ ਸਿੰਘ ਉਰਫ ਜੱਸਾ ਨੂੰ ਤੁਰੰਤ ਮੌਕਾ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਦੇ ਵਿਰੁੱਧ ਮੁਕੱਦਮਾ ਨੰਬਰ 80 ਮਿਤੀ 12/04/ 2022 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ਼ ਰਜਿਸ਼ਟਰ ਕੀਤਾ ਜਾ ਚੁੱਕਾ ਹੈ। ਸਬੰਧਿਤ ਸ਼ੱਕੀ ਵਿਅਕਤੀ ਪਾਸੋਂ ਪੁਲਿਸ ਵੱਲੋਂ ਪੂਰੀ ਸਖਤੀ ਅਤੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਪਾਸੋਂ ਅਹਿਮ ਖੁਲਾਸੇ ਹੋਣ ਦੀ ਸਭੰਵਾਨਾ ਹੈ ।