ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਅਭਿਆਨ ਲਗਾਤਾਰ ਜਾਰੀ ਰਹੇਗਾ: SSP
ਸ੍ਰੀ ਮੁਕਤਸਰ ਸਾਹਿਬ 6 ਅਪ੍ਰੈਲ, (BTTNEWS)- ਪੰਜਾਬ ਪੁਲਿਸ ਵੱਲੋਂ ਸਮੁੱਚੇ ਪੰਜਾਬ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਰੱਖਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਇਸੇ ਸੋਚ ਨੂੰ ਅੱਗੇ ਤੋਰਦਿਆਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਹਰੇਕ ਪ੍ਰਕਾਰ ਦੇ ਜੁਰਮਾਂ ਦੀ ਰੋਕਥਾਮ ਦੇ ਨਾਲ ਨਾਲ ਇਸ ਜਿਲਾ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਵਿਰੁੱਧ ਤਿਆਰ ਕੀਤੀ ਗਈ ਰਣਨੀਤੀ ਤਹਿਤ ਸਮੁੱਚੇ ਜਿਲਾ ਭਰ ਵਿੱਚ ਵੱਖ ਵੱਖ ਸਥਾਨਾਂ ਤੇ 23 ਵਿਸ਼ੇਸ ਨਾਕੇ ਲਗਾਏ ਗਏ ਹਨ ਅਤੇ ਜਿਲਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਇਹਨਾਂ ਨਾਕਿਆਂ ਵਿੱਚੋਂ ਇੱਕ ਨਾਕਾ ਮਲੋਟ ਤੋ ਸ੍ਰੀ ਮੁਕਤਸਰ ਸਾਹਿਬ ਮੁੱਖ ਸੜਕ ਨੇੜੇ ਟੀ-ਪੁਆਇੰਟ ਮਾਈ ਭਾਗੋ ਰੋਡ (ਰਕਬਾ ਪਿੰਡ ਮਲੋਟ) ਪਰ ਥਾਣਾ ਸਦਰ ਮਲੋਟ ਦੀ ਪੁਲਿਸ ਵੱਲੋਂ ਬਰਕਡਝਨਕ ਡਰਨਕ ;ਹ. ਦ'ੋਕਭ/ ਨਾਕਾਬੰਦੀ ਇੱਕ ਟਰੱਕ ਨੰਬਰੀ ਫਭ 05 ਅਲ਼ 4036 ਮਾਰਕਾ ਅਸ਼ੋਕ ਲੇਲੈਂਡ ਨੂੰ ਰੋਕ ਕੇ, ਪੁਲਿਸ ਪਾਰਟੀ ਵੱਲੋਂ ਚੈੱਕ ਕੀਤਾ ਗਿਆ ਤਾਂ ਉਸ ਟਰੱਕ ਵਿੱਚੋ 4 ਕਿਲੋ 200 ਗ੍ਰਾਮ ਅਫੀਮ ਬ੍ਰਾਮਦ ਹੋਈ ਜੋ ਇੱਕ ਮੋਮੀ ਲਿਫਾਫੇ ਵਿੱਚ ਪੈਕ ਕੀਤੀ ਹੋਈ ਸੀ।
ਇਸ ਟਰੱਕ ਨੂੰ ਚਲਾ ਰਹੇ ਵਿਅਕਤੀ ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਲਣ ਜਿਲਾ ਸ੍ਰੀ ਮੁਕਤਸਰ ਸਾਹਿਬ ਨੁ ਕਾਬੁ ਕਿਤਾ !.ਇੱਥੇ ਇਹ ਜਿਕਰਯੋਗ ਹੈ ਕਿ ਇਸ ਟਰੱਕ ਦੀ ਤਲਾਸ਼ੀ ਦੀ ਸਮੱੁਚੀ ਕਾਰਵਾਈ ੳੱਪ ਕਪਤਾਨ ਪੁਲਿਸ ਮਲੋਟ ਜਸਪਾਲ ਸਿੰਘ ਵੱਲੋਂ ਆਪਣੀ ਖੁਦ ਦੀ ਦੇਖ ਰੇਖ ਹੇਠ ਕਰਵਾਈ ਗਈ। ਟਰੱਕ ਅਤੇ ਡਰਾਈਵਰ ਦੀ ਤਲਾਸ਼ੀ ਕਰ ਰਹੇ ਪੁਲਿਸ ਅਧਿਕਾਰੀਆਂ ਵੱਲੋਂ ਇਹ ਸਪੱਸ਼ਟ ਹੋ ਜਾਣ ਤੇ ਕਿ ਇਹ ਅਫੀਮ ਗੈਰ ਕਾਨੂੰਨੀ ਤੌਰ ਤੇ ਤਸਕਰੀ ਕਰਨ ਦੇ ਮੰਤਵ ਨਾਲ ਲਿਜਾਈ ਜਾ ਰਹੀ ਸੀ। ਇਸ ਟਰੱਕ ਵਿੱਚੋ ਮਿਲੇ ਕਾਗਜ਼ਾਤਾਂ ਅਨੁਸਾਰ ਇਸਦੀ ਬਿਲਟੀ ਪਾਲਮਪੁਰ ਤੋ ਲੇਹ ਦੀ ਬਣੀ ਹੋਈ ਸੀ ਅਤੇ ਇਸ ਵਿੱਚ ਅਮੁਲ ਤਾਜਾ ਫਰੈਸ਼ 1930 ਡੱਬੇ ( ਹਰੇਕ ਡੱਬੇ ਵਿੱਚ ਇਕ/ਇੱਕ ਲੀਟਰ ਦੀਆਂ 12 ਪੈਕਿੰਗ) ਲੱਦੇ ਹੋਏ ਸਨ।
ਇਸ ਲਈ ਪੁਲਿਸ ਪਾਰਟੀ ਵੱਲੋਂ ਸਬੰਧਤ ਸ਼ੱਕੀ ਵਿਅਕਤੀ ਨੂੰ ਬ੍ਰਾਮਦ ਕੀਤੀ ਗਈ ਅਫੀਮ ਅਤੇ ਸਬੰਧਿਤ ਟਰੱਕ ਸਮੇਤ ਕਾਬੂ ਕਰਕੇ ਅਤੇ ਆਪਣੇ ਕਬਜਾ ਵਿੱਚ ਲੈ ਕੇ, ਟਰੱਕ ਚਾਲਕ ਅਵਤਾਰ ਸਿੰਘ ਵਿਰੁੱਧ ਮੁਕੱਦਮਾ ਨੰਬਰ 41 ਮਿਤੀ 06/04/22 ਅਧੀਨ ਧਾਰਾ 18(ਭ)ਂਧਫਸ਼ ਅਚਟ ਥਾਣਾ ਸਦਰ ਮਲੋਟ ਵਿਖੇ ਦਰਜ ਕਰਕੇ ਅਗਲੀ ਪੁਲਿਸ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ।
ਮੁਕਾਮੀ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀਆਂ ਤਾਰਾਂ ਕਿੱਥੇ-ਕਿੱਥੇ ਜੁੜੀਆਂ ਹੋ ਸਕਦੀਆਂ ਹਨ ਅਤੇ ਇਸ ਕਾਲੇ ਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੋ ਸਕਦਾ ਹੈ ਅਤੇ ਇਹ ਅਫੀਮ ਇਸਨੇ ਕਿਸ ਵਿਅਕਤੀ ਪਾਸੋਂ ਖਰੀਦ ਕੀਤੀ ਸੀ ਤੇ ਇਸਨੂੰ ਕਿਸ ਜਗਾਹ/ਕਿਸ ਵਿਅਕਤੀ ਪਾਸ ਪਹੁੰਚਾਇਆ ਜਾਣਾ ਸੀ।