ਓਵਰਏਜ ਬੇਰੁਜ਼ਗਾਰ ਯੂਨੀਅਨ ਨੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ
March 26, 2022
0
ਮਾਨਸਾ 26 ਮਾਰਚ (BttNews)- ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਯੂਨੀਅਨ ਵਫ਼ਦ ਅੱਜ ਮਾਨਸਾ ਵਿਖੇ ਸ: ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਪਹੁੰਚਿਆ। ਜਿੱਥੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਜਥੇਬੰਦੀ ਤੋਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਜਲਦੀ ਕਰਾਉਣ ਦਾ ਭਰੋਸਾ ਦਿੱਤਾ। ਮੰਗ ਪੱਤਰ ਵਿੱਚ ਮਾਸਟਰ ਕੇਡਰ 4161 ਪੋਸਟਾਂ ਵਿੱਚ ਉਮਰ ਹੱਦ ਜਰਨਲ ਲਈ 37 ਤੋਂ 42 ਅਤੇ ਕੈਟਾਗਰੀ ਲਈ 42 ਤੋਂ ਵਧਾ ਕੇ 47 ਕੀਤੀ ਜਾਣ ਦੀ ਮੰਗ ਕੀਤੀ।
Tags