ਖੁਸ਼ਪਾਲ ਕੌਰ ਭਾਗਥਲਾ ਨੂੰ ਬਣਾਇਆ ਗਿਆ ਬਲਾਕ ਪ੍ਰਧਾਨ -ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ - ਹਰਗੋਬਿੰਦ ਕੌਰ
ਫਰੀਦਕੋਟ , 17 ਮਾਰਚ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਸਰਬਸੰਮਤੀ ਨਾਲ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਤੇ ਖੁਸ਼ਪਾਲ ਕੌਰ ਭਾਗਥਲਾ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਸਰਬਜੀਤ ਕੌਰ ਫਰੀਦਕੋਟ ਨੂੰ ਸੀਨੀਅਰ ਮੀਤ ਪ੍ਰਧਾਨ , ਰਾਜਵਿੰਦਰ ਕੌਰ ਫਰੀਦਕੋਟ ਨੂੰ ਮੀਤ ਪ੍ਰਧਾਨ , ਸ਼ਰਨਜੀਤ ਕੌਰ ਅਰਾਈਆਂਵਾਲਾ ਨੂੰ ਜਨਰਲ ਸਕੱਤਰ , ਪਰਮਜੀਤ ਕੌਰ ਪਿੱਪਲੀ ਨੂੰ ਸਹਾਇਕ ਸਕੱਤਰ , ਸੁਖਵੀਰ ਕੌਰ ਨੂੰ ਵਿੱਤ ਸਕੱਤਰ , ਸੁਰਿੰਦਰਪਾਲ ਕੌਰ ਨੂੰ ਪ੍ਰੈਸ ਸਕੱਤਰ , ਪਰਮਜੀਤ ਕੌਰ ਨੂੰ ਪ੍ਰਚਾਰ ਸਕੱਤਰ , ਤੇ ਰਾਜਵੀਰ ਕੌਰ ਫਰੀਦਕੋਟ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ । ਇਸੇ ਤਰ੍ਹਾਂ ਸ਼ਿੰਦਰਪਾਲ ਕੌਰ ਨੂੰ ਸਰਕਲ ਫਰੀਦਕੋਟ ਦਾ ਪ੍ਰਧਾਨ , ਖੁਸ਼ਪਾਲ ਕੌਰ ਨੂੰ ਸਰਕਲ ਗੋਲੇਵਾਲਾ ਤੇ ਅਰਾਈਆਂਵਾਲਾ ਦਾ ਪ੍ਰਧਾਨ , ਕੁਲਵਿੰਦਰ ਕੌਰ ਨੂੰ ਸਰਕਲ ਕਿਲਾਂ ਨੋਂ ਦਾ ਪ੍ਰਧਾਨ , ਬਲਦੇਵ ਕੌਰ ਨੂੰ ਸਰਕਲ ਦਿਹਾਤੀ ਫਰੀਦਕੋਟ ਦਾ ਪ੍ਰਧਾਨ , ਚਰਨਜੀਤ ਕੌਰ ਡੋਡ ਨੂੰ ਸਰਕਲ ਸਾਦਿਕ - 2 ਦਾ ਪ੍ਰਧਾਨ ਤੇ ਪਰਮਜੀਤ ਕੌਰ ਬੀਹਲੇ ਵਾਲਾ ਨੂੰ ਸਾਦਿਕ -1 ਦਾ ਪ੍ਰਧਾਨ ਬਣਾਇਆ ਗਿਆ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਮੰਨੇ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਤੇ ਭਰਤੀ ਕੀਤੀ ਜਾਵੇ । ਪਿਛਲੇ ਚਾਰ ਸਾਲਾਂ ਤੋਂ ਵਰਕਰ ਆਪਣੇ ਪੱਲੇ ਤੋਂ ਪੈਸੇ ਦੇ ਕੇ ਸੈਂਟਰਾਂ ਦੀ ਸਾਫ਼ ਸਫ਼ਾਈ ਅਤੇ ਬੱਚਿਆਂ ਦਾ ਰਾਸ਼ਨ ਬਣਵਾ ਰਹੀਆਂ ਹਨ । ਸੀਟਾਂ ਖਾਲੀ ਕਰਕੇ ਸੈਂਟਰਾਂ ਦਾ ਕੰਮ ਚਲਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ । ਕਰੈੱਚ ਵਰਕਰਾਂ ਤੇ ਹੈਲਪਰਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਰੁੱਕੀ ਪਈ ਤਨਖ਼ਾਹ ਤੁਰੰਤ ਦਿੱਤੀ ਜਾਵੇ । ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਤੇ ਹੋਰ ਆਗੂ ਮੌਜੂਦ ਸਨ ।