ਪਿੰਡਾ ਵਿੱਚ ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ- ਫੌਜੀ, ਭਲਵਾਨ 

bttnews
0
ਤਰਨਤਾਰਨ 18 ਮਾਰਚ (ਗੁਰਕੀਰਤ ਸਿੰਘ ਸਕੱਤਰਾ)- ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਸਤਗੜ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਚੰਨ ਸਿੰਘ ਭਲਵਾਨ ਅਤੇ ਸੁੱਖ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਪਿੰਡਾਂ ਵਿੱਚ ਅੱਡੇ ਬਣਾ ਕੇ ਨਸ਼ਾ ਵੇਚ ਰਹੇ ਹਨ, ਉਹ ਕਿਸੇ ਵੀ ਕੀਮਤ ਤੇ ਬਖਸ਼ੇ ਨਹੀ ਜਾਣਗੇ।  ਉਨਾਂ ਕਿਹਾ ਕਿ 'ਆਪ' ਦੀ ਸਰਕਾਰ ਆਉਣ ਨਾਲ ਕਾਨੂੰਨ ਨੂੰ ਮੁਜ਼ਰਮਾਂ ਤੇ ਸਖਤ ਕਾਰਵਾਈ ਕਰਨ ਦੀ ਖੁੱਲ੍ਹ ਮਿਲ ਗਈ ਹੈ, ਕਿਉਕਿ ਪਹਿਲੀਆਂ ਸਰਕਾਰਾ ਨੇ ਪੁਲਸ ਦੇ ਹੱਥ ਕਮਾਨ ਨਾਂ ਦਿੰਦੇ ਹੋਏ ਨਸ਼ਾ ਸਮੱਗਲਰਾ ਦਾ ਸਾਥ ਦਿੱਤਾ ਹੈ , ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਨਾਲ ਬਰਬਾਦ ਹੋ ਰਹੀ ਹੈ । ਪਰ ਹੁਣ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਉਹਨਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਇਨ੍ਹਾਂ ਨਸ਼ਾ ਸਮੱਗਲਰਾ ਤੇ ਕਾਬੂ ਨਹੀਂ ਪਾਉਦੀਂ ਤਾ ਅਸੀ ਖੁਦ ਹੀ ਇਸ ਤੇ ਐਕਸ਼ਨ ਲਵਾਂਗੇ ।

Post a Comment

0Comments

Post a Comment (0)