ਬੀ ਐੱਡ ਟੈੱਟ ਪਾਸ ਬੇਰੁਜ਼ਗਾਰਾਂ ਦੀ ਭਰਤੀ ਵਿਚ ਵਾਧਾ ਕਰਕੇ ਜਲਦੀ ਪੂਰਾ ਕਰੇ ਆਪ ਸਰਕਾਰ:- ਬਲਕਾਰ ਮਘਾਣੀਆ
March 14, 2022
0
ਮਾਨਸਾ ,14 ਮਾਰਚ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੜੇ ਲਿਖੇ ਬੇਰੁਜ਼ਗਾਰਾਂ ਨੂੰ ਵੱਡੀਆਂ ਉਮੀਦਾਂ ਹਨ। ਆਮ ਆਦਮੀ ਪਾਰਟੀ ਨੇ ਜਿਵੇਂ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਉੱਪਰ ਕੰਮ ਕੀਤਾ ਹੈ, ਉਹ ਬਹੁਤ ਸ਼ਲਾਘਾਯੋਗ ਹੈ।ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੁਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਨੇ ਆਪ ਪਾਰਟੀ ਦੀ ਸਰਕਾਰ ਬਣਨ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਵੱਡੇ ਬਹੁਮਤ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇੱਥੇ ਵੀ ਆਪ ਪਾਰਟੀ ਨੇ ਵੱਡੀਆਂ ਗਰੰਟੀਆਂ ਦਿੱਤੀਆਂ ਹਨ। ਜਿੱਤਣ ਤੋਂ ਬਾਅਦ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਆਪਣੀ ਪਹਿਲੀ ਸਪੀਚ ਵਿੱਚ ਬੇਰੁਜ਼ਗਾਰਾਂ ਦਾ ਹੱਲ ਕਰਨ ਦੀ ਗੱਲ ਹੀ ਆਖੀ ਹੈ। ਬੇਰੁਜ਼ਗਾਰੀ ਦਾ ਮੁੱਦਾ ਪੰਜਾਬ ਵਿੱਚ ਅੱਜ ਬਹੁਤ ਵੱਡਾ ਹੈ। ਪਿਛਲੇ ਸਮੇਂ ਵਿੱਚ ਲਗਾਤਾਰ ਬੇਰੁਜ਼ਗਾਰਾਂ ਵੱਲੋਂ ਧਰਨੇ ਪ੍ਰਦਰਸ਼ਨ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੇ ਗਏ ਪਰ ਕੋਈ ਹੱਲ ਨਹੀਂ ਹੋਇਆ। ਹੁਣ ਬੇਰੁਜ਼ਗਾਰਾਂ ਨੂੰ ਆਪ ਪਾਰਟੀ ਤੋਂ ਵੱਡੀਆਂ ਆਸਾਂ ਨੇ ਕਿ ਜਲਦ ਭਰਤੀਆਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵਿੱਚ ਬਹੁਤ ਸਾਰੀਆਂ ਅਧਿਆਪਕਾਂ ਦੀਆਂ ਭਰਤੀਆਂ ਲਟਕ ਰਹੀਆਂ ਹਨ,ਉਮੀਦ ਕਿ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਉਹਨਾਂ ਮਾਸਟਰ ਕਾਡਰ ਦੀਆਂ 4161 ਪੋਸਟਾਂ ਵਿੱਚ ਵਾਧਾ ਕਰਕੇ ਜਲਦੀ ਭਰਤੀ ਪੂਰੀ ਕਰਨ ਦੀ ਗੱਲ ਆਖੀ।
Tags