ਚੰਡੀਗੜ੍ਹ 26 ਮਾਰਚ (ਜਗਦੀਸ਼ ਸਿੰਘ ਚਾਹਲ)- ਚੰਡੀਗੜ੍ਹ ਤੋਂ ਕੁਝ ਦੂਰੀ ਤੇ ਜਲੰਧਰ ਹਾਈਵੇ ਉੱਪਰ ਸਥਿੱਤ ਕੁਰਾਲੀ ਟੋਲ ਪਲਾਜ਼ਾ ਉਪਰ ਟੋਲ ਪਲਾਜ਼ਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸ਼ਰੇਆਮ ਮਨਮਰਜ਼ੀ ਕਰਦਿਆ ਦੇਖਣ ਨੂੰ ਮਿਲੀ। ਇਹ ਮਾਮਲਾ ਬੀਤੇ ਦਿਨ ਸਵੇਰ ਦੇ ਤਕਰੀਬਨ ਸਾਢੇ ਨੌਂ ਵਜੇ ਦੇ ਵਿਚ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਦੇ ਇਕ ਆਦਾਰੇ ਦੇ ਸਾਹਿਬਾਨ ਨੇ ਆਪਣੀ ਗੱਡੀ ਵੀ.ਆਈ.ਪੀ ਲਾਈਨ ਵਿਚੋਂ ਲੰਘਾਉਣ ਲਈ ਪਾਈ ਤਾਂ ਟੋਲ ਬੂਥ ਤੇ ਖੜ੍ਹੇ ਕਰਮਚਾਰੀਆਂ ਨੇ ਗੱਡੀ ਲੰਘਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਵੱਲੋਂ ਪੁੱਛੇ ਜਾਣ ਤੇ ਕਿ ਇਹ ਬਾਕੀ ਗੱਡੀਆਂ ਜੋ ਤੁਸੀ ਇਸ ਰਸਤੇ ਤੋ ਲੰਘਾ ਰਹੇ ਹੋ ਉਹ ਕਿਸ ਅਥਾਰਟੀ ਤੇ ਲੰਘਾਈਆਂ ਜਾ ਰਹੀਆਂ ਹਨ। ਟੋਲ ਡਿਊਟੀ ਤੇ ਤਾਇਨਾਤ (ਸਾਬਕਾ ਫੌਜੀ) ਵਲੋਂ ਕੋਈ ਠੋਸ ਸਪੱਸ਼ਟੀਕਰਨ ਨਾ ਦਿੰਦਿਆ ਹੋਇਆ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਅਸੀਂ ਜਾਣਦੇ ਹਾਂ ਇਹ ਰੋਜ ਇਸ ਰਸਤੇ ਲੰਘਦੇ ਹਨ। ਮੌਕੇ ਤੇ ਪਹੁੰਚੇ ਮੀਡੀਆ ਕਰਮੀਆਂ ਨੇ ਕੁਰਾਲੀ ਟੋਲ ਪਲਾਜ਼ਾ ਦੇ ਅਧਿਕਾਰੀ ਨਵੀਨ ਕੁਮਾਰ (ਏ.ਟੀ.ਐਸ) ਤੋਂ ਪੁੱਛਗਿੱਛ ਕੀਤੀ ਪਰ ਉਸ ਵੱਲੋਂ ਵੀ ਕੋਈ ਠੋਸ ਸਪਸ਼ਟੀਕਰਨ ਨਹੀਂ ਕੀਤਾ ਗਿਆ, ਪਹਿਲਾਂ ਤਾਂ ਨਵੀਨ ਕੁਮਾਰ ਨੇ ਕਿਹਾ ਕਿ ਇਹ ਵੀ.ਆਈ.ਪੀ ਲਾਈਨ ਫਿਰ ਕਿਹਾ ਗਿਆ ਕਿ ਇਹ ਅਮਰਜੈਂਸੀ ਲਾਈਨ ਹੈ , ਫਿਰ ਕਿਹਾ ਗਿਆ ਕਿ ਇਸ ਰਸਤੇ ਤੋ ਕੋਈ ਵੀ ਓਨ ਡਿਊਟੀ ਮੁਲਾਜ਼ਮ ਜਾ ਸਕਦਾ ਹੈ , ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਏ.ਟੀ.ਐਸ ਵੱਲੋਂ ਉਪਰੋਤਕ ਦੱਸੇ ਹੋਏ ਲੋਕ ਅਤੇ ਵਹੀਕਲ ਲੰਘ ਸਕਦੇ ਹਨ ਅਤੇ ਦੂਜੇ ਪਾਸੇ ਮੌਜੂਦਾ ਪੰਜਾਬ ਸਰਕਾਰ ਦੇ ਨੁਮਾਇੰਦੇ ਨਾਲ ਮਨਮਰਜੀ ਕੀਤੀ।ਪੱਤਰਕਾਰਾਂ ਨਾਲ ਵੀ ਬਹਿਸਬਾਜ਼ੀ ਕਰਦੇ ਹੋਇਆਂ ਮੀਡਿਆ ਤੋਂ ਆਪਣਾ ਪੱਲਾ ਝਾੜ ਗਏ।ਇਕ ਵਾਰ ਫਿਰ ਤੋਂ ਟੋਲ ਪਲਾਜ਼ਿਆਂ ਉਪਰ ਟੋਲ ਪਲਾਜ਼ਾ ਅਧਿਕਾਰੀਆ ਅਤੇ ਮੁਲਾਜ਼ਮਾਂ ਦੀ ਹੋ ਰਹੀ ਮਨਮਰਜ਼ੀ ਦੇਖਣ ਨੂੰ ਮਿਲੀ। ਵਰਨਣਯੋਗ ਹੈ ਕਿ ਹੋਰ ਵੀ ਬਹੁਤ ਸਾਰੇ ਟੋਲ ਪਲਾਜ਼ਿਆਂ ਤੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਲੁੱਟ-ਖਸੁੱਟ ਦੀਆਂ ਖ਼ਬਰਾਂ ਹਰ ਰੋਜ ਸ਼ੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਬੈਰੀਅਰ ਤੇ ਖੜ੍ਹੇ ਸਿਵਲ ਸਕਿਓਰਟੀ ਮੁਲਾਜ਼ਮ ਵੀ ਲੋਕਾਂ ਨਾਲ ਬਦਸਲੂਕੀ ਕਰਨ ਲੱਗ ਪੈਦੇ ਹਨ।
ਜਲੰਧਰ ਚੰਡੀਗ੍ਹੜ ਹਾਈਵੇ ਸਥਿਤ ਕੁਰਾਲੀ ਟੋਲ ਪਲਾਜ਼ਾ ਤੇ ਟੋਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਮਨਮਰਜ਼ੀ
March 26, 2022
0
Tags