ਭ੍ਰਿਸ਼ਟਚਾਰ ਖਿਲਾਫ ਹੈਲਪਲਾਈਨ ਜਾਰੀ ਕਰਨਾ ਸਰਕਾਰ ਦਾ ਸ਼ਲਾਘਾਯੋਗ ਕਦਮ: ਰੰਧਾਵਾ
March 24, 2022
0
ਤਰਨਤਾਰਨ 24 ਮਾਰਚ ( ਗੁਰਕੀਰਤ) ਪੰਜਾਬ ਸਰਕਾਰ ਨੇ ਭ੍ਰਿਸ਼ਟਚਾਰ ਨੂੰ ਠੱਲ੍ਹ ਪਾਉਣ ਲਈ ਅੱਜ ਹੈਲਪਲਾਈਨ ਨੰਬਰ 9501200200 ਜਾਰੀ ਕੀਤਾ ਹੈ । ਜਿਸ ਉੱਤੇ ਅਸੀ ਰਿਸ਼ਵਤ ਮੰਗਣ ਵਾਲੇ ਮੁਲਾਜ਼ਮਾ ਦੀ ਸ਼ਿਕਾਇਤ ਕਰ ਸਕਦੇ ਹਾਂ , ਉਨਾ ਦੀ ਆਡੀਉ ਵੀਡੀਓ ਰਿਕਾਰਡ ਕਰਕੇ ਇਸ ਨੰਬਰ ਤੇ ਭੇਜ ਸਕਦੇ ਹਾਂ ਤਾਂ ਜੋ ਰਿਸ਼ਵਤ ਲੈਣ ਵਾਲੇ ਅਧਿਕਾਰੀਆ ਤੇ ਕਾਰਵਾਈ ਕੀਤੀ ਜਾ ਸਕੇ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਚਾਰ ਨੂੰ ਰੋਕਿਆ ਜਾ ਸਕੇ । ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਚਾਰ ਦੇ ਖਿਲਾਫ ਹੈਲਪਲਾਈਨ ਜਾਰੀ ਕਰਨਾ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ , ਇਸ ਨਾਲ ਭ੍ਰਿਸ਼ਟਚਾਰ ਨੂੰ ਤਾਂ ਨੱਥ ਪਵੇਗੀ ਹੀ , ਇਸ ਦੇ ਨਾਲ ਨਾਲ ਲੋਕਾਂ ਦਾ ਹਰ ਕੰਮ ਸਰਕਾਰੀ ਅਦਾਰਿਆਂ ਵਿੱਚ ਬਿਨਾਂ ਖੱਜਲ ਖੁਆਰੀ ਦੇ ਹੋਇਆ ਕਰੇਗਾ। ਉਹਨਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆ ਵੱਲੋ 'ਆਪ' ਪਾਰਟੀ ਖਿਲਾਫ ਜੋ ਘਟੀਆ ਕਿਸਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ ,ਇਹ ਬੇਹੱਦ ਹੀ ਸ਼ਰਮਨਾਕ ਗੱਲ ਹੈ , ਤੇ ਆਮ ਆਦਮੀ ਪਾਰਟੀ ਵਿਰੋਧੀਆਂ ਦੀਆਂ ਇਨਾਂ ਗੱਲਾਂ ਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ ਪੰਜਾਬ ਵਿੱਚ ਕੀਤਾ ਹੋਇਆ ਹਰ ਇੱਕ ਵਾਅਦਾ ਜਲਦ ਤੋਂ ਜਲਦ ਪੂਰਾ ਕਰੇਗੀ
Tags