ਸ੍ਰੀ ਮੁਕਤਸਰ ਸਾਹਿਬ , 9 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਸਕੀਮਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਅੱਜ ਸੈਂਟਰ ਦੀ ਇੰਚਾਰਜ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਟੀਕਾਕਰਣ ਕੈਂਪ ਲਗਾਇਆ ਗਿਆ । ਜਿਸ ਦੌਰਾਨ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ ।
- ਮਾਵਾਂ ਨਾਲ ਕੀਤੀ ਮੀਟਿੰਗ -
ਇਸੇ ਤਰ੍ਹਾਂ ਉਕਤ ਸੈਂਟਰ ਵਿੱਚ ਆਈਆਂ ਬੱਚਿਆਂ ਦੀਆਂ ਮਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਔਰਤਾਂ ਨੂੰ ਸੰਬੰਧਿਤ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ ਤੇ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਪੁਰਜ਼ੋਰ ਅਪੀਲ ਕੀਤੀ ਗਈ । ਹਰਗੋਬਿੰਦ ਕੌਰ ਨੇ ਔਰਤਾਂ ਨੂੰ ਕਿਹਾ ਕਿ ਉਹ ਘਰਾਂ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣ ਤੇ ਰੁੱਤ ਅਨੁਸਾਰ ਹਰੀਆਂ ਸਬਜ਼ੀਆਂ ਤੇ ਦਾਲਾਂ ਦਾ ਪ੍ਰਯੋਗ ਕਰਨ ।
- ਬੱਚਿਆਂ ਅਤੇ ਔਰਤ ਦਾ ਤੋਲਿਆ ਗਿਆ ਭਾਰ -
ਆਂਗਣਵਾੜੀ ਸੈਂਟਰ ਵਿੱਚ ਅੱਜ ਆਈਆਂ ਹੋਈਆਂ ਔਰਤਾਂ ਤੇ ਬੱਚਿਆਂ ਦਾ ਭਾਰ ਤੋਲਿਆ ਗਿਆ ਤਾਂ ਕਿ ਉਹਨਾਂ ਦੀ ਸਿਹਤ ਦਾ ਸਮੇਂ ਸਮੇਂ ਸਿਰ ਧਿਆਨ ਰੱਖਿਆ ਜਾ ਸਕੇ ।
- ਲਾਭਪਾਤਰੀਆਂ ਨੂੰ ਦਿੱਤਾ ਗਿਆ ਰਾਸ਼ਨ -
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਅੱਜ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਭੇਜਿਆ ਗਿਆ ਰਾਸ਼ਨ ਜਿਸ ਵਿੱਚ ਪੰਜੀਰੀ , ਸੁੱਕਾ ਦੁੱਧ , ਚਾਵਲ ਤੇ ਖੰਡ ਆਦਿ ਸ਼ਾਮਲ ਹੈ ਵੰਡਿਆ ਗਿਆ ।
- ਕੌਣ ਕੌਣ ਸਨ ਹਾਜ਼ਰ -
ਇਸ ਮੌਕੇ ਸਿਹਤ ਵਿਭਾਗ ਦੀ ਏ ਐਨ ਐਮ ਸੁਨੀਤਾ ਰਾਣੀ , ਸੈਂਟਰ ਇੰਚਾਰਜ ਹਰਗੋਬਿੰਦ ਕੌਰ, ਆਂਗਣਵਾੜੀ ਵਰਕਰ ਸਰਬਜੀਤ ਕੌਰ, ਹੈਲਪਰ ਛਿੰਦਰ ਕੌਰ , ਕੋਰ ਜੀਤ ਕੌਰ , ਆਸ਼ਾ ਵਰਕਰ ਜਸਵੀਰ ਕੌਰ ਤੋਂ ਇਲਾਵਾ ਪ੍ਰਵੀਨ ਕੌਰ , ਹਰਮੀਤ ਸਿੰਘ , ਕੁਲਦੀਪ ਕੌਰ ਬਲਜਿੰਦਰ ਕੌਰ ਆਦਿ ਮੌਜੂਦ ਸਨ ।