ਮਨਪ੍ਰੀਤ ਸਿੰਘ ਬਾਦਲ ਦੀ ਹਾਰ ਤੇ ਮਨਾਈ ਖੁਸ਼ੀ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਠਿੰਡਾ ਵਿਖੇ ਕੀਤੀ ਜਿੱਤ ਰੈਲੀ

bttnews
0

 ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹੋਰਨਾਂ ਆਗੂਆਂ ਨੂੰ ਕੀਤਾ ਸਨਮਾਨਿਤ

ਮਨਪ੍ਰੀਤ ਸਿੰਘ ਬਾਦਲ ਦੀ ਹਾਰ ਤੇ ਮਨਾਈ ਖੁਸ਼ੀ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਠਿੰਡਾ ਵਿਖੇ ਕੀਤੀ ਜਿੱਤ ਰੈਲੀ
ਬਠਿੰਡਾ , ਸ੍ਰੀ ਮੁਕਤਸਰ ਸਾਹਿਬ 12 ਮਾਰਚ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਸ਼ਹਿਰੀ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਚੋਣਾਂ ਤੋਂ ਪਹਿਲਾਂ ਹੋਏ ਵਾਧੇ ਦੀ ਖੁਸ਼ੀ ਵਿੱਚ ਅੱਜ ਪਰਸ ਰਾਮ ਨਗਰ ਬਠਿੰਡਾ ਵਿਖੇ ਜਿੱਤ ਰੈਲੀ ਕੀਤੀ ਗਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਨੂੰ ਸਨਮਾਨਿਤ ਕੀਤਾ ਗਿਆ ।  ਵਰਨਣਯੋਗ ਹੈ ਕਿ ਆਂਗਣਵਾੜੀ ਵਰਕਰਾਂ ਦਾ ਮਾਣ ਮੱਤਾ 1400 ਰੁਪਏ ਅਤੇ ਹੈਲਪਰਾਂ ਦਾ 1000 ਰੁਪਏ ਵਧਾਇਆ ਗਿਆ ਸੀ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਵਰਕਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਹਾਰ ਤੇ ਖੁਸ਼ੀ ਮਨਾਈ ਅਤੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਵਰਕਰਾਂ ਤੇ ਹੈਲਪਰਾਂ ਉੱਪਰ ਬਹੁਤ ਅੱਤਿਆਚਾਰ ਕਰਵਾਏ ਸਨ ਅਤੇ ਉਹਨਾਂ ਨੂੰ ਬਠਿੰਡਾ ਵਿਖੇ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਕੀਤਾ ਸੀ । ਇਸ ਮੌਕੇ ਜਸਵੀਰ ਕੌਰ ਬਠਿੰਡਾ ਬਲਾਕ ਪ੍ਰਧਾਨ ਸ਼ਹਿਰੀ , ਅੰਮ੍ਰਿਤਪਾਲ ਕੌਰ ਬੱਲੂਆਣਾ ਦਿਹਾਤੀ ਪ੍ਰਧਾਨ ਬਠਿੰਡਾ , ਸੋਮਾ ਰਾਣੀ , ਦਰਸ਼ਨ ਕੌਰ , ਦਰਸ਼ਨਾਂ ਰਾਣੀ , ਰੁਪਿੰਦਰ ਕੌਰ , ਸੁਖਦੇਵ ਕੌਰ , ਗੁਰਵਿੰਦਰ ਕੌਰ , ਰੂਪ ਕੌਰ , ਨਵਜੋਤ ਕੌਰ , ਹਰਵੀਰ ਕੌਰ , ਲੀਲਾ ਵੰਤੀ ਤੇ ਕੰਵਲ ਕੌਰ ਆਦਿ ਆਗੂ ਹਾਜਰ ਸਨ । 

Post a Comment

0Comments

Post a Comment (0)