ਬੇਰੁਜ਼ਗਾਰਾਂ ਨੇ ਮੰਗ ਪੱਤਰ ਮੁਹਿੰਮ ਤਹਿਤ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਦਿੱਤਾ ਮੰਗ ਪੱਤਰ

bttnews
0
ਬੀ ਐਡ ਦੀਆਂ ਅਸਾਮੀਆਂ ਵਿੱਚ ਵਾਧਾ ਕਰਕੇ ਭਰਨ ਦੀ ਮੰਗ


ਮਾਨਸਾ 26 ਮਾਰਚ (BttNews)-. ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕਾਂ ਨੇ ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਮੰਗਾਂ ਲਈ ਸਾਰੇ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਾਰ ਹੀ ਮੁੜ ਮੰਗ ਪੱਤਰ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ।
ਬੇਰੁਜ਼ਗਾਰ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ।
ਬੇਰੁਜ਼ਗਾਰ ਆਗੂਆਂ ਨੇ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ,ਪ੍ਰੰਤੂ ਅੱਧ ਵਿਚਕਾਰ ਲਟਕ ਰਹੀਆਂ 4161 ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਭਰਤੀ ਪ੍ਰਕ੍ਰਿਆ ਨੂੰ ਫੌਰੀ ਮੁਕੰਮਲ ਕੀਤਾ ਜਾਵੇ।ਬੇਰੁਜ਼ਗਾਰਾਂ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ।ਪ੍ਰੰਤੂ ਲੰਬੇ ਸੰਘਰਸ਼ ਮਗਰੋ ਕਾਂਗਰਸ ਸਰਕਾਰ ਨੇ ਨਾ ਮਾਤਰ ਅਸਾਮੀਆਂ ਦੇ ਕੇ ਖ਼ਾਨਾ ਪੂਰਤੀ ਕੀਤੀ ਸੀ।ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦੀ ਮੰਗ ਬਦਲੇ ਮਹਿਜ਼ 1400 ਅੰਦਾਜ਼ਨ ਦੇ ਕੇ ਧੋਖਾ ਕੀਤਾ ਸੀ।
ਬੇਰੁਜ਼ਗਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਲਦੀ ਤੋਂ ਜਲਦੀ ਕੀਤੇ ਚੋਣ ਵਾਅਦੇ ਪੂਰੇ ਕਰੇ।
ਇਸ ਮੌਕੇ ਬਲਕਾਰ ਬੁਢਲਾਡਾ, ਕੁਲਦੀਪ ਅਹਿਮਦਪੁਰ, ਮਨਪ੍ਰੀਤ ਖਾਰਾ, ਭੁਪਿੰਦਰ ਮਾਨਸਾ, ਕੁਲਵੰਤ ਉੱਡਤ, ਸੁਰਿੰਦਰ ਮਾਨਸਾ, ਅਮਰੀਕ ਬੋਹਾ, ਗੁਰਪ੍ਰੀਤ ਭੀਖੀ, ਗੁਰਸੇਵਕ, ਕੁਲਵੰਤ ਮਾਨਸਾ, ਮਨਪ੍ਰੀਤ ਬੋਹਾ, ਲਖਵਿੰਦਰ ਕੌਰ, ਹਰਦੀਪ ਸਮਾਓ ਆਦਿ ਹਾਜ਼ਰ ਸਨ।

Post a Comment

0Comments

Post a Comment (0)