ਇੰਟਰਨੈਸ਼ਨਲ ਹਿਊਮਨ ਰਾਇਟਸ ਡਿਫੈਂਡਸ ਫਾਊਂਡੇਸ਼ਨ ਨੇ ਜਗਦੀਸ਼ ਸਿੰਘ ਚਾਹਲ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਬਣਾਇਆ ਜ਼ਿਲ੍ਹਾ ਇੰਚਾਰਜ
March 26, 2022
0
ਅੰਮ੍ਰਿਤਸਰ 26 ਮਾਰਚ (ਬਿਉਰੋ)- ਇੰਟਰਨੈਸ਼ਨਲ ਹਿਊਮਨ ਰਾਇਟਸ ਡਿਫੈਂਡਸ ਫਾਊਂਡੇਸ਼ਨ ਵੱਲੋਂ ਜਗਦੀਸ਼ ਸਿੰਘ ਚਾਹਲ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ। ਇੰਟਰਨੈਸ਼ਨਲ ਹਿਊਮਨ ਰਾਇਟਸ ਡਿਫੈਂਡਸ ਫਾਊਂਡੇਸ਼ਨ ਜੋ ਇਕ ਇੰਟਰਨੈਸ਼ਨਲ ਨੋਨ ਗੌਰਮਿੰਟ ਸੰਗਠਨ ਹੈ। ਇਸ ਫਾਊਂਡੇਸ਼ਨ ਦੀਆਂ 28 ਦੇਸ਼ਾਂ ਵਿੱਚ ਸ਼ਾਖਾਵਾਂ ਹਨ। ਜਿਸ ਦਾ ਹੈਡਕੁਆਟਰ ਅਮਰੀਕਾ (ਯੂ ਐਸ ਏ) ਹੈ। ਦੁਨੀਆ ਭਰ ਵਿਚ ਫਾਊਂਡੇਸ਼ਨ ਦੀਆਂ ਸਾਰੀਆਂ ਸ਼ਾਖਾਵਾਂ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਸ ਫਾਊਂਡੇਸ਼ਨ ਦੇ ਆਲ ਇੰਡੀਆ ਜਰਨਲ ਸੈਕਟਰੀ ਸ੍ਰੀ ਸ਼ਸ਼ੀ ਕੁਮਾਰ ਜੀ ਵੱਲੋਂ ਜਗਦੀਸ਼ ਸਿੰਘ ਚਾਹਲ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ , ਉਹਨਾਂ ਦੀ ਵਧੀਆ ਕਾਰਜ ਸ਼ੈਲੀ , ਇਮਾਨਦਾਰੀ, ਵਫ਼ਾਦਾਰੀ ਨੂੰ ਦੇਖਦਿਆਂ ਹੋਇਆਂ ਹਿਊਮਨ ਰਾਈਟਸ ਫਾਊਂਡੇਸ਼ਨ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਮਨੁੱਖੀ ਭਲਾਈ ਦੇ ਕੰਮ ਕਰਨ ਦਾ ਮੌਕਾ ਦਿੱਤਾ। ਜਗਦੀਸ਼ ਸਿੰਘ ਚਾਹਲ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਸ ਫਾਊਂਡੇਸ਼ਨ ਦੀ ਸਮੁੱਚੀ ਹਾਈਕਮਾਨ ਅਤੇ ਵਿਸ਼ੇਸ਼ ਤੌਰ ਤੇ ਜਰਨਲ ਸੈਕਟਰੀ ਸਸ਼ੀ ਕੁਮਾਰ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਸ ਫਾਊਂਡੇਸ਼ਨ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜਗਦੀਸ਼ ਸਿੰਘ ਚਾਹਲ ਨੇ ਇੰਡੀਆ ਦੇ ਜਰਨਲ ਸੈਕਟਰੀ ਸ੍ਰੀ ਸ਼ਸ਼ੀ ਕੁਮਾਰ ਜੀ ਨੂੰ ਭਰੋਸਾ ਦਵਾਇਆ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਆਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
Tags