ਅੰਡਰ-23 ਤੇ ਅੰਡਰ-19 ਟੀਮ ਲਈ ਟ੍ਰਾਇਲ ਮਿਤੀ 20 ਮਾਰਚ ਐਤਵਾਰ ਨੂੰ ਹੋਣਗੇ
March 17, 2022
0
ਸ੍ਰੀ ਮੁਕਤਸਰ ਸਾਹਿਬ, 17 ਮਾਰਚ- ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਕਰਵਾਏ ਜਾ ਰਹੇ ਪੰਜਾਬ ਸਟੇਟ ਅੰਡਰ-23 ਤੇ ਅੰਡਰ-19 ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਸ੍ਰੀ ਮੁਕਤਸਰ ਸਹਿਬ ਦੀ ਟੀਮ ਲਈ ਖਿਡਾਰੀਆਂ ਦੀ ਭਰਤੀ ਲਈ ਟ੍ਰਾਇਲ ਮਿਤੀ 20 ਮਾਰਚ ਐਤਵਾਰ ਨੂੰ ਹੋਣਗੇ। ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਜਿੰਨਾਂ ਖਿਡਾਰੀਆਂ ਨੂੰ ਟੀਮਾਂ ਵਿੱਚ ਭਰਤੀ ਕੀਤਾ ਜਾਣਾ ਹੈ ਉਹਨਾਂ ਲਈ ਅੰਡਰ-23 ਖਿਡਰੀ ਦਾ ਜਨਮ 1 ਸਤੰਬਰ 1999 ਤੇ ਅੰਡਰ-19 ਲਈ 1 ਸਤੰਬਰ 2003 ਤੋਂ ਬਆਦ ਹੋਇਆ ਹੋਵੇ। ਚੁਣੇ ਗਏ ਖਿਡਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਲਗਾਏ ਗਏ ਕੋਚਾਂ ਤੋਂ ਕੋਚਿੰਗ ਲੈਣਗੇ। ਇਹ ਟ੍ਰਾਇਲ 20 ਮਾਰਚ ਸਵੇਰੇ 9 ਵਜੇ ਨੈਸ਼ਨਲ ਪਬਲਿਕ ਸਕੂਲ ਕ੍ਰਿਕਟ ਗਰਾਉਂਡ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੇ।