ਦਿੱਲੀ-ਫਾਜਿਲਕਾ-ਦਿੱਲੀ ਲਈ ਬੰਦ ਪਈ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਨੰਬਰ:14507-14508 ਰੇਲਗਡੀ ਮੁੱੜ ਤੋ ਸ਼ੁਰੂ

bttnews
0

ਦਿੱਲੀ-ਫਾਜਿਲਕਾ-ਦਿੱਲੀ ਲਈ ਬੰਦ ਪਈ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਨੰਬਰ:14507-14508 ਰੇਲਗਡੀ ਮੁੱੜ ਤੋ ਸ਼ੁਰੂ
ਸ੍ਰੀ ਮੁਕਤਸਰ ਸਾਹਿਬ : ਦਿੱਲੀ-ਫਾਜਿਲਕਾ-ਦਿੱਲੀ ਲਈ ਬੰਦ ਪਈ ਇੰਟਰਸਿਟੀ ਐਕਸਪ੍ਰੈਸ ਰੇਲਗਡੀ 1 ਮਾਰਚ 2022 ਤੋ ਮੁੱੜ ਸ਼ੁਰੂ ਹੋ ਗਈ ਹੈ। ਪੁਰਾਣੀ ਦਿੱਲੀ ਟ੍ਰੇਨ ਨੰਬਰ:14507 ਫਾਜਿਲਕਾ ਲਈ ਦੁਪਹਿਰ 1:05 ਤੇ ਚੱਲ ਕੇ ਫਾਜਿਲਕਾ ਰਾਤ 23:45 ਵਜੇ ਪੁਜੇਗੀ ਅਤੇ ਫਾਜਿਲਕਾ ਤੋ ਟ੍ਰੇਨ ਨੰਬਰ:14508 ਸਵੇਰੇ 2:05 ਮਿੰਟ ਤੇ ਚੱਲ ਕੇ ਦੁਪਹਿਰ 12:45 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪੁੱਜੇਗੀ। ਇਸ ਟ੍ਰੇਨ ਲਈ ਰਜਿਰਵੇਸ਼ਨ ਤੋ ਇਲਾਵਾ ਜਨਰਲ ਟਿਕਟਾ ਵੀ ਮਿਲਣਗੀਆਂ। ਸ੍ਰੀ ਮੁਕਤਸਰ ਸਾਹਿਬ ਤੋ ਚੰਡੀਗੜ ਜਾਣ ਵਾਲੇ ਮੁਸਾਫਿਰ ਰਾਜਪੁਰੇ ਤੱਕ ਇਸ ਟ੍ਰੇਨ ਦੀ ਵਰਤੋ ਕਰਦੇ ਹਨ। ਇਸ ਤੋ ਇਲਾਵਾ ਹਰਿਆਣਾ ਦੇ ਕਈ ਵੱਡੇ ਸ਼ਹਿਰਾ ਤੱਕ ਪਹੁੰਚਣ ਲਈ ਵਡੀ ਗਿਣਤੀ ਵਿਚ ਮੁਸ਼ਾਫਰ ਇਸ ਰੇਲਗਡੀ ਦਾ ਇਸਤੇਮਾਲ ਕਰਦੇ ਹਨ। ਨੈਸ਼ਨਲ ਕੰਜਿਉਮਰ ਅਵੇਅਰਨੈਸ ਗੁਰੱਪ ਦੇ ਜਿਲ੍ਹਾ ਪ੍ਰਸ਼ਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਕੁਮਾਰ ਚੱਕਤੀ, ਕਾਲਾ ਸਿੰਘ ਬੇਦੀ ਅਤੇ ਸ਼ਾਮ ਲਾਲ ਛਾਬੜਾ ਲਖੇਵਾਲੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਜਨਰਲ ਮੈਨੇਜਰ (ਜੋਨਲ ) ਉਤਰੀ ਰੇਲਵੇ, ਨਵੀ ਦਿੱਲੀ ਅਤੇ ਸੀਮਾ ਸ਼ਰਮਾ, ਮੰਡਲ ਰੇਲਵੇ ਮੈਨੇਜਰ, ਉਤਰੀ ਰੇਲਵੇ, ਫਿਰੋਜਪੁਰ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਬਠਿੰਡਾ-ਕੋਟਕਪੂਰਾ-ਫਾਜਿਲਕਾ ਰੇਲ ਸੈਕਸ਼ਨ ਤੇ ਬੰਦ ਪਈਆ ਡੀ.ਯੂ.ਐਮ ਮੁਸਾਫਰ ਗਡੀਆ ਨੂੰ ਜਲਦੀ ਤੋ ਜਲਦੀ ਬਹਾਲ ਕੀਤਾ ਜਾਵੇ ਇਸ ਤੋ ਇਲਾਵਾ ਫਿਰੋਜਪੁਰ-ਕੋਟਕਪੂਰਾ-ਫਾਜਿਲਕਾ-ਅਬੋਹਰ-ਸ੍ਰੀ ਗੰਗਾਨਗਰ ਤੱਕ ਸਵਾਰੀ ਗਡੀ ਚਲਾਈ ਜਾਵੇ।

Post a Comment

0Comments

Post a Comment (0)