ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹੈਲਪਰ ਦਲਜੀਤ ਕੌਰ ਦੀ ਮੌਤ ਨੂੰ ਲੇ ਕੇ DC ਦਫ਼ਤਰ ਦੇ ਅੱਗੇ ਲਗਾਇਆ ਰੋਸ ਧਰਨਾ

bttnews
0

 - ਡਾਇਰੈਕਟਰ ਦੇ ਨਾਂ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ -

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹੈਲਪਰ ਦਲਜੀਤ ਕੌਰ ਦੀ ਮੌਤ ਨੂੰ ਲੇ ਕੇ DC ਦਫ਼ਤਰ ਦੇ ਅੱਗੇ ਲਗਾਇਆ ਰੋਸ ਧਰਨਾ
 ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਅੱਗੇ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ।

ਫਾਜ਼ਿਲਕਾ , 7 ਫਰਵਰੀ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਾਜ਼ਿਲਕਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਹੁੰਚੀਆਂ ।  ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਇਹ ਰੋਸ ਪ੍ਰਦਰਸ਼ਨ ਪਿੰਡ ਬੱਲੂਆਣਾ ਦੀ ਹੈਲਪਰ ਦਲਜੀਤ ਕੌਰ ਦੀ ਕਰੋਨਾ ਨਾਲ ਹੋਈ ਮੌਤ ਦੇ ਸਬੰਧ ਵਿੱਚ ਲਗਾਇਆ ਗਿਆ ਸੀ । ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਮੰਗ ਕੀਤੀ ਕਿ ਪਿੰਡ ਬੱਲੂਆਣਾ ਦੀ ਜਿਸ ਆਂਗਣਵਾੜੀ ਹੈਲਪਰ ਦਲਜੀਤ ਕੌਰ ਪਤਨੀ ਮਨਜੀਤ ਸਿੰਘ ਬਲਾਕ ਅਬੋਹਰ ਜ਼ਿਲਾ ਫਾਜ਼ਿਲਕਾ ਦੀ ਕਰੋਨਾ ਟੀਕਾਕਰਨ ਕੈਂਪ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ ਹੈ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਕਿਉਂਕਿ ਉਹ ਫਰੰਟ ਲਾਈਨ ਵਰਕਰ ਦੇ ਤੌਰ ਤੇ ਕੰਮ ਕਰਦੀ ਸੀ । ਇਹ ਹੈਲਪਰ ਵਿਧਵਾ ਹੈ ਤੇ ਛੋਟੇ ਛੋਟੇ ਬੱਚੇ ਹਨ । ਜਿੰਨਾ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਹੈ । ਆਗੂਆਂ ਨੇ ਮੰਗ ਕੀਤੀ ਕਿ ਅੱਗੇ ਤੋਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਫਰੰਟ ਲਾਈਨ ਵਰਕਰ ਮੰਨਦੇ ਹੋਏ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਜਿੰਨਾ ਚਿਰ ਦਲਜੀਤ ਕੌਰ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਗੁਰਵੰਤ ਕੌਰ ਬਲਾਕ ਪ੍ਰਧਾਨ ਅਬੋਹਰ , ਸ਼ੀਲਾ ਦੇਵੀ ਬਲਾਕ ਪ੍ਰਧਾਨ ਫਾਜ਼ਿਲਕਾ , ਛਿੰਦਰਪਾਲ ਕੌਰ ਬਲਾਕ ਪ੍ਰਧਾਨ ਜਲਾਲਾਬਾਦ , ਇੰਦਰਜੀਤ ਕੌਰ ਬਲਾਕ ਪ੍ਰਧਾਨ ਖੂਈਆਂ ਸਰਵਰ , ਰਜਵੰਤ ਕੌਰ ਬੰਨਾਵਾਲੀ , ਰਿੰਪੀ ਧੀਂਗੜਾ ਜਲਾਲਾਬਾਦ ,  ਸਿਮਰਨਜੀਤ ਕੌਰ ਬਾਬਾ , ਸੀਤਾ ਰਾਣੀ ਰਾਣਾ , ਦੇਸਾ ਬਾਈ ਖੂਈਆਂ ਸਰਵਰ , ਸ਼ਰਨਜੀਤ ਕੌਰ ਅਬੋਹਰ , ਨੀਲਮ ਫਾਜ਼ਿਲਕਾ , ਸੁਨੀਤਾ ਰਾਣੀ , ਹਰਜੀਤ ਕੌਰ , ਰਾਜਬੀਰ ਕੌਰ ਸੁਖੇਰਾ , ਗੀਤਾ , ਕਿਰਨ , ਪ੍ਰਵੀਨ ਕੁਲਦੀਪ ਕੌਰ ਖੂਈਆਂ ਸਰਵਰ ਆਦਿ ਆਗੂ ਮੋਜੂਦ ਸਨ । ਇਸ ਮੌਕੇ ਯੂਨੀਅਨ ਦੀਆਂ ਆਗੂਆਂ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ।

Post a Comment

0Comments

Post a Comment (0)