ਗਾਇਕ ਨਿੰਮਾ ਮਾਣਕ ਦੀ ਪਤਨੀ ਗਾਇਕਾ ਮਨਪ੍ਰੀਤ ਕੌਰ ਦੀ ਹੋਈ ਮੌਤ

bttnews
0


ਸ੍ਰੀ ਮੁਕਤਸਰ ਸਾਹਿਬ , 24 ਫਰਵਰੀ-
ਉੱਘੇ ਗਾਇਕ ਨਿੰਮਾ ਮਾਣਕ ਦੀ ਪਤਨੀ ਗਾਇਕਾ ਮਨਪ੍ਰੀਤ ਕੌਰ (44 ਸਾਲ) ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ । ਮਨਪ੍ਰੀਤ ਨੇ ਗਾਇਕੀ ਖੇਤਰ ਤੋਂ ਇਲਾਵਾ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਸੀ । ਉਹਨਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਫਰਵਰੀ ਦਿਨ ਐਤਵਾਰ ਨੂੰ ਉਹਨਾਂ ਦੇ ਨਿਵਾਸ ਸਥਾਨ ਗੋਨੇਆਣਾ ਰੋਡ ਗਲੀ ਨੰਬਰ 21 ਏ (ਨੇੜੇ ਸ਼ਿੰਦੇ ਦੀ ਚੱਕੀ ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ । ਪੰਜਾਬੀ ਲੋਕ ਗਾਇਕ ਤੇ ਗੀਤਕਾਰ ਮੰਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਨੇ ਮਨਪ੍ਰੀਤ ਕੌਰ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ । ਇਹ ਜਾਣਕਾਰੀ ਪੱਤਰਕਾਰ ਤੇ ਲੇਖਕ ਸੁਖਪਾਲ ਸਿੰਘ ਢਿੱਲੋਂ ਨੇ ਦਿੱਤੀ ।

Post a Comment

0Comments

Post a Comment (0)